ਟੀਮ ਇੰਡੀਆ ਦੀ ਸੁਪਰਫੈਨ ਚਾਰੂਲਤਾ ਦਾ ਦਿਹਾਂਤ, BCCI ਨੇ ਟਵੀਟ ਕਰ ਦਿੱਤੀ ਸ਼ਰਧਾਂਜਲੀ

01/16/2020 12:32:01 PM

ਕਾਨਪੁਰ : ਸਾਲ 2019 ਵਿਚ ਇੰਗਲੈਂਡ ਵਿਚ ਹੋਏ ਵਰਲਡ ਕੱਪ ਵਿਚ ਭਾਰਤ ਬਨਾਮ ਬੰਗਲਾਦੇਸ਼ ਮੈਚ ਦੇਖਣ ਐਜਬੈਸਟਨ ਪਹੁੰਚੀ 87 ਸਾਲਾ ਚਾਰੂਲਤਾ ਪਟੇਲ ਦਾ ਬੀਤੀ ਰਾਤ (ਬੁੱਧਵਾਰ) ਨੂੰ ਦਿਹਾਂਤ ਹੋ ਗਿਆ। ਚਾਰੂਲਤਾ ਨੂੰ ਕ੍ਰਿਕਟ ਦਾਦੀ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਵਰਲਡ ਕੱਪ ਵਿਚ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਜਦੋਂ ਭਾਰਤ ਦਾ ਸਾਹਮਣਾ ਬੰਗਲਾਦੇਸ਼ ਤੋਂ ਹੋਇਆ ਸੀ ਤਦ ਚਾਰੂਲਤਾ ਉਹ ਮੈਚ ਦੇਖਣ ਆਈ ਸੀ। ਕ੍ਰਿਕਟ ਦਾਦੀ ਦੇ ਦਿਹਾਂਤ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟਵਿੱਟਰ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਬੀ. ਸੀ. ਸੀ. ਆਈ. ਨੇ ਟਵੀਟ ਕਰ ਲਿਖਿਆ, ''ਇੰਡੀਆ ਦੀ ਸੁਪਰ ਫੈਨ ਚਾਰੂਲਤਾ ਪਟੇਲ ਜੀ ਸਾਡੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹੇਗੀ। ਕ੍ਰਿਕਟ ਦੇ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਸਮਰਪਣ ਸਾਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।''

ਰੋਹਿਤ ਵਿਰਾਟ ਨਾਲ ਕੀਤੀ ਸੀ ਮੁਲਾਕਾਤ

ਇਸ ਟਵੀਟ ਦੇ ਨਾਲ ਬੀ. ਸੀ. ਸੀ. ਆਈ. ਨੇ ਵਿਰਾਟ ਦੀ ਚਾਰੂਲਤਾ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ। ਦੱਸ ਦਈਏ ਕਿ ਚਾਰੂਲਤਾ ਟੀਮ ਇੰਡੀਆ ਦੀ ਜ਼ਬਰਦਸਤ ਫੈਨ ਸੀ। ਵਰਲਡ ਕੱਪ ਦੌਰਾਨ ਉਹ ਭਾਰਤੀ ਖਿਡਾਰੀਆਂ ਨੂੰ ਖੂਬ ਚੀਅਰ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਤਸਵੀਰ ਕਈ ਵਾਰ ਸਟੇਡੀਅਮ ਵਿਚ ਲੱਗੀ ਵੱਡੀ ਸਕ੍ਰੀਨ 'ਤੇ ਦਿਖਾਈ ਦਿੱਤੀ। ਹਰ ਕੋਈ ਕ੍ਰਿਕਟ ਦੇ ਪ੍ਰਤੀ ਉਨ੍ਹਾਂ ਦੀ ਦੀਵਨਾਗੀ ਦਾ ਮੁਰੀਦ ਹੋ ਗਿਆ ਸੀ। ਇੱਥੇ ਤਕ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਵੀ ਚਾਰੂਲਤਾ ਨਾਲ ਮਿਲੇ ਬਿਨਾ ਨਹੀਂ ਰਹਿ ਸਕੇ।

 


Related News