ਟੋਕੀਓ ਓਲੰਪਿਕ ''ਚ ਚੌਥੇ ਸਥਾਨ ''ਤੇ ਰਹਿਣ ਵਾਲੇ ਖਿਡਾਰੀਆਂ ਨੂੰ ਟਾਟਾ ਅਲਟ੍ਰੋਜ਼ ਕਾਰਾਂ ਭੇਟ
Friday, Aug 27, 2021 - 03:45 AM (IST)
ਨਵੀਂ ਦਿੱਲੀ- ਟੋਕੀਓ ਓਲੰਪਿਕ ਦੇ ਤਮਗਾ ਜੇਤੂ ਖਿਡਾਰੀਆਂ ਲਈ ਦੇਸ਼ ਵਿਚ ਲਗਭਗ ਰੋਜ਼ਾਨਾ ਹੀ ਕਿਤੇ ਨੇ ਕਿਤੇ ਸਨਮਾਨ ਸਮਾਰੋਹਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਡੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ ਪਰ ਵੀਰਵਾਰ ਨੂੰ ਇੱਥੇ ਇਕ ਸਨਮਾਨ ਸਮਾਰੋਹ ਵਿਚ ਟਾਟਾ ਮੋਟਰਸ ਨੇ ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਇਕ ਮਿਸਾਲ ਕਾਇਮ ਕੀਤੀ, ਜਿਹੜੇ ਤਮਗੇ ਦੇ ਨੇੜੇ ਪਹੁੰਚ ਕੇ ਖੁੰਝ ਗਏ ਸਨ ਅਤੇ ਚੌਥੇ ਸਥਾਨ 'ਤੇ ਰਹੇ ਸਨ।
ਇਹ ਖ਼ਬਰ ਪੜ੍ਹੋ- ENG v IND : ਰੂਟ ਨੇ ਹਾਸਲ ਕੀਤੀ ਇਹ ਉਪਲੱਬਧੀ, ਤੋੜਿਆ ਇਸ ਖਿਡਾਰੀ ਦਾ ਰਿਕਾਰਡ
ਕਪਤਾਨ ਰਾਣੀ ਰਾਮਪਾਲ ਦੀ ਅਗਵਾਈ ਵਿਚ ਚੌਥਾ ਸਥਾਨ ਹਾਸਲ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀਆਂ 16 ਖਿਡਾਰਨਾਂ ਕਪਤਾਨ ਰਾਣੀ ਰਾਮਪਾਲ, ਨੇਹਾ ਗੋਇਲ, ਨਵਨੀਤ ਕੌਰ, ਉਦਿਤਾ, ਵੰਦਨਾ ਕਟਾਰੀਆ, ਨਿਸ਼ਾ ਵਾਰਸੀ, ਸਵਿਤਾ ਪੂਨੀਆ, ਮੋਨਿਕਾ ਮਾਲਿਕ, ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਨਵਜੋਤ ਕੌਰ, ਸ਼ਰਮੀਲਾ ਦੇਵੀ, ਸੁਸ਼ੀਲਾ ਚਾਨੂ, ਸਲੀਮਾ ਟੇਟੇ, ਨਿੱਕੀ ਪ੍ਰਦਾਨ, ਰਜਨੀ ਏਤਿਮਾਰਪੂ, ਮੁੱਕੇਬਾਜ਼ ਸਤੀਸ਼ ਕੁਮਾਰ (91 ਕਿ. ਗ੍ਰਾ.) ਤੇ ਪੂਜਾ ਰਾਣੀ (75 ਕਿ. ਗ੍ਰਾ.), ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਅਤੇ ਪਹਿਲਵਾਨ ਦੀਪਕ ਪੂਨੀਆ ਨੂੰ 'ਟਾਟਾ ਅਲਟ੍ਰੋਜ਼' ਕਾਰਾਂ ਭੇਟ ਕਰਕੇ ਸਨਮਾਨਿਤ ਕੀਤਾ। ਸਮਾਰੋਹ ਵਿਚ ਸਿਰਫ ਗੋਲਫ ਅਦਿਤੀ ਅਸ਼ੋਕ ਮੌਜੂਦ ਨਹੀਂ ਸੀ, ਜਿਹੜੀ ਵਿਦੇਸ਼ ਵਿਚ ਖੇਡ ਰਹੀ ਹੈ।
ਇਹ ਖ਼ਬਰ ਪੜ੍ਹੋ- US OPEN 'ਚ ਦਰਸ਼ਕਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਨਹੀਂ, ਸਟੇਡੀਅਮ ਭਰੇ ਰਹਿਣ ਦੀ ਉਮੀਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।