IPL 2022 ਟੂਰਨਾਮੈਂਟ ਨੂੰ ਮਿਲਿਆ ਨਵਾਂ ਟਾਈਟਲ ਸਪਾਂਸਰ, TATA ਲਵੇਗਾ Vivo ਦੀ ਜਗ੍ਹਾ

Tuesday, Jan 11, 2022 - 03:57 PM (IST)

ਨਵੀਂ ਦਿੱਲੀ (ਵਾਰਤਾ) : ਆਈ.ਪੀ.ਐਲ. ਦੇ 2022 ਐਡੀਸ਼ਨ ਵਿਚ ਟਾਈਟਲ ਸਪਾਂਸਰ ਦੇ ਰੂਪ ਵਿਚ ਟਾਟਾ, ਵੀਵੋ ਦੀ ਜਗ੍ਹਾ ਲਵੇਗਾ। ਵੀਵੋ ਵੱਲੋਂ ਆਈ.ਪੀ.ਐਲ. ਦੇ ਟਾਈਅਲ ਸਪਾਂਸਰ ਦੀ ਭੂਮਿਕਾ ਤੋਂ ਹਟਣ ਦੇ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਟਾਟਾ ਸਮੂਹ ਨੂੰ ਇਹ ਭੂਮਿਕਾ ਦੇਵੇਗਾ। ਆਈ.ਪੀ.ਐਲ. ਦੀ ਮੰਗਲਵਾਰ ਨੂੰ ਹੋਈ ਗਵਰਨਿੰਗ ਕੌਂਸਲ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ।

ਇਹ ਵੀ ਪੜ੍ਹੋ: ਆਇਰਲੈਂਡ ਟੀਮ ’ਚ ਸੰਕ੍ਰਮਣ ਦੇ ਮਾਮਲੇ ਵਧੇ, ਜਮੈਕਾ ’ਚ ਦੂਜਾ ਵਨਡੇ ਮੁਲਤਵੀ

ਆਈ.ਪੀ.ਐਲ. ਦੇ ਪ੍ਰਧਾਨ ਬ੍ਰਿਜੇਸ਼ ਪਟੇਲ ਨੇ ਖ਼ੁਦ ਬੈਠਕ ਦੇ ਬਾਅਦ ਆਗਾਮੀ ਸੀਜ਼ਨ ਵਿਚ ਟਾਟਾ ਸਮੂਹ ਦੇ ਟਾਈਟਲ ਸਪਾਂਸਰ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਵੀਵੋ ਬਾਹਰ ਹੋ ਗਿਆ ਹੈ ਅਤੇ ਹੁਣ ਟਾਟਾ ਟਾਈਟਲ ਸਪਾਂਸਰ ਹੋਵੇਗਾ। ਜ਼ਿਕਰਯੋਗ ਹੈ ਕਿ ਵੀਵੋ ਕੋਲ ਆਈ.ਪੀ.ਐਲ. ਨਾਲ ਆਪਣੇ ਸਪਾਂਸਰਸ਼ਿਪ ਸਮਝੌਤੇ ਦੇ ਅਜੇ ਵੀ ਦੋ ਸਾਲ ਬਾਕੀ ਹਨ ਪਰ ਵੀਵੋ ਸਮਝੌਤੇ ਨੂੰ ਜਾਰੀ ਰੱਖਣ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ 115 ਪੌਂਡ ਕੋਕੀਨ ਨਾਲ ਪੰਜਾਬੀ ਟਰੱਕ ਡਰਾਈਵਰ ਵਿਕਰਮ ਸੰਧੂ ਗ੍ਰਿਫ਼ਤਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News