ਟਾਟਾ ਸਟੀਲ ਟੂਰ ਚੈਂਪੀਅਨਸ਼ਿਪ : ਲਾਹਿੜੀ, ਚੌਰਸੀਆ, ਭੁੱਲਰ, ਰੰਧਾਵਾ ਪੇਸ਼ ਕਰਨਗੇ ਚੁਣੌਤੀ

Wednesday, Dec 16, 2020 - 12:10 AM (IST)

ਟਾਟਾ ਸਟੀਲ ਟੂਰ ਚੈਂਪੀਅਨਸ਼ਿਪ : ਲਾਹਿੜੀ, ਚੌਰਸੀਆ, ਭੁੱਲਰ, ਰੰਧਾਵਾ ਪੇਸ਼ ਕਰਨਗੇ ਚੁਣੌਤੀ

ਜਮਸ਼ੇਦਪੁਰ- ਅਨਿਰਬਾਨ ਲਾਹਿੜੀ, ਐੱਸ. ਐੱਸ. ਪੀ. ਚੌਰਸੀਆ, ਗਗਨਜੀਤ ਭੁੱਲਰ ਤੇ ਜੋਤੀ ਰੰਧਾਵਾ ਵਰਗੇ ਭਾਰਤੀ ਗੋਲਫਰ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਟਾਟਾ ਸਟੀਲ ਟੂਰ ਚੈਂਪੀਅਨਸ਼ਿਪ 'ਚ ਅਨੁਭਵੀ ਖਿਡਾਰੀਆਂ ਦੀ ਅਗਵਾਈ ਕਰਨਗੇ। ਟਾਟਾ ਸਟੀਲ ਸਮੂਹ ਤੇ ਪੀ. ਜੀ. ਟੀ. ਆਈ. (ਭਾਰਤੀ ਪੇਸ਼ੇਵਰ ਗੋਲਫ ਟੂਰ) ਦੀ ਸੰਯੁਕਤ ਮੇਜ਼ਬਾਨੀ 'ਚ ਹੋਣ ਵਾਲੇ ਇਸ ਮੁਕਾਬਲੇ 'ਚ 125 ਪੇਸ਼ੇਵਰ ਖਿਡਾਰੀ ਹਿੱਸਾ ਲੈ ਰਹੇ ਹਨ, ਜਿਸ 'ਚ ਪੁਰਸਕਾਰ ਰਾਸ਼ੀ 1.50 ਕਰੋੜ ਰੁਪਏ ਹੈ।
ਲਾਹਿੜੀ, ਚੌਰਸੀਆ, ਭੁੱਲਰ, ਰੰਧਾਵਾ, ਸ਼ਿਵ ਕਪੂਰ ਤੇ ਰਾਹਿਲ ਗਾਂਗਜੀ ਤੋਂ ਇਲਾਵਾ ਸਰਵਸ੍ਰੇਸ਼ਠ ਰੈਂਕਿੰਗ ਵਾਲੇ ਭਾਰਤੀ ਖਿਡਾਰੀ (ਵਿਸ਼ਵ ਰੈਂਕਿੰਗ 282) ਰਾਸ਼ਿਦ ਖਾਨ ਵੀ ਹਿੱਸਾ ਲੈ ਰਹੇ ਹਨ। ਇਨ੍ਹਾਂ ਵੱਡੇ ਗੋਲਫਰਾਂ ਨੂੰ ਪਿਛਲੇ ਚੈਂਪੀਆਨ ਉਦਯਾਨ ਮਾਨੇ, ਪੀ. ਜੀ. ਟੀ. ਆਈ. ਆਰਡਪ ਆਫ ਮੈਰਿਟ 'ਚ ਚੋਟੀ 'ਤੇ ਚੱਲ ਰਹੇ ਕਰਣਦੀਪ ਕੋਚਰ, ਅਜੀਤੇਸ਼ ਸੰਧੂ, ਖਾਲਿਨ ਜੋਸ਼ੀ, ਚਿੱਕਾਰੰਗੱਪਾ ਤੇ ਵਿਰਾਜ ਮਦੱਪਾ ਚੁਣੌਤੀ ਪੇਸ਼ ਕਰਨਗੇ।

ਨੋਟ- ਟਾਟਾ ਸਟੀਲ ਟੂਰ ਚੈਂਪੀਅਨਸ਼ਿਪ : ਲਾਹਿੜੀ, ਚੌਰਸੀਆ, ਭੁੱਲਰ, ਰੰਧਾਵਾ ਪੇਸ਼ ਕਰਨਗੇ ਚੁਣੌਤੀ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News