ਟਾਟਾ ਸਟੀਲ ਮਾਸਟਰਸ ਸ਼ਤਰੰਜ : ਜੌਰਡਨ ਨੂੰ ਹਰਾ ਕੇ ਕਰੂਆਨਾ ਵੀ ਸਾਂਝੀ ਬੜ੍ਹਤ ’ਤੇ

Wednesday, Jan 18, 2023 - 09:17 PM (IST)

ਟਾਟਾ ਸਟੀਲ ਮਾਸਟਰਸ ਸ਼ਤਰੰਜ : ਜੌਰਡਨ ਨੂੰ ਹਰਾ ਕੇ ਕਰੂਆਨਾ ਵੀ ਸਾਂਝੀ ਬੜ੍ਹਤ ’ਤੇ

ਵਾਈ ਕਾਨ ਜੀ (ਨੀਦਰਲੈਂਡ), (ਨਿਕਲੇਸ਼ ਜੈਨ)– ਸ਼ਤਰੰਜ ਦਾ ਵਿੰਬਲਡਨ ਕਹੇ ਜਾਣ ਵਾਲੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 85ਵੇਂ ਸੈਸ਼ਨ ਦੇ ਤੀਜੇ ਰਾਊਂਡ ਵਿਚ ਖੇਡੇ ਗਏ 7 ਮੁਕਾਬਲਿਆਂ ਵਿਚ ਸਿਰਫ ਇਕ ਵਿਚ ਨਤੀਜਾ ਸਾਹਮਣੇ ਆਇਆ ਤੇ ਯੂ. ਐੱਸ. ਏ. ਦਾ ਫਾਬੀਆਨੋ ਕਰੂਆਨਾ ਜਿੱਤਣ ਵਾਲਾ ਇਕਲੌਤਾ ਖਿਡਾਰੀ ਰਿਹਾ।
 
ਫਾਬੀਆਨੋ ਨੇ ਟਾਟਾ ਸਟੀਲ ਮਾਸਟਰਸ ਦੇ ਸਾਬਕਾ ਜੇਤੂ ਨੀਦਰਲੈਂਡ ਦੇ ਜੌਰਡਨ ਵਾਨ ਫੋਰੈਸਟ ਨੂੰ ਹਰਾਇਆ ਤੇ ਹੁਣ ਫਾਬੀਆਨੋ, ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ, ਉਜਬੇਕਿਸਤਾਨ ਦੇ ਅਬਦੁਸੱਤਾਰੋਵ ਨੋਦਿਰਬੇਕ ਤੇ ਨੀਦਰਲੈਂਡ ਦੇ ਅਨੀਸ਼ ਗਿਰੀ ਦੇ ਨਾਲ ਸਾਂਝੀ ਬੜ੍ਹਤ ’ਤੇ ਪਹੁੰਚ ਗਿਆ ਹੈ।

ਤੀਜੇ ਰਾਊਂਡ ਵਿਚ ਭਾਰਤੀ ਖਿਡਾਰੀਆਂ ਵਿਚ ਅਰਜੁਨ ਐਰਗਾਸੀ ਨੇ ਯੂ. ਐੱਸ. ਏ. ਦੇ ਲੇਵੋਨ ਅਰੋਨੀਅਨ ਨਾਲ, ਪ੍ਰਗਿਆਨੰਦਾ ਨੇ ਜਰਮਨੀ ਦੇ ਵਿਨਸੇਂਟ ਕੇਮਰ ਨਾਲ ਤੇ ਡੀ. ਗੁਕੇਸ਼ ਨੇ ਉਜਬੇਕਿਸਤਾਨ ਦੇ ਅਬਦੁਸੱਤਾਰੋਵ ਨੋਦਿਰਬੇਕ ਨਾਲ ਡਰਾਅ ਖੇਡਿਆ।

ਫਿਲਹਾਲ ਅਰਜੁਨ ਤੇ ਪ੍ਰਗਿਆਨੰਦਾ 1.5 ਅੰਕਾਂ ’ਤੇ ਅਤੇ ਗੁਕੇਸ਼ 0.5 ਅੰਕ ਬਣਾ ਖੇਡ ਰਹੇ ਹਨ। ਹੋਰਨਾਂ ਮੁਕਾਬਲਿਆਂ ਵਿਚ ਮੈਗਨਸ ਕਾਰਲਸਨ ਨੇ ਚੀਨ ਦੇ ਡਿੰਗ ਲੀਰੇਨ ਨਾਲ, ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਈਰਾਨ ਦੇ ਪਰਹਮ ਮਘਸੂਦਲੂ ਨਾਲ ਤੇ ਰੋਮਾਨੀਆ ਦੇ ਰਿਚਰਡ ਰਾਪਰਟੋ ਨੇ ਯੂ. ਐੱਸ. ਏ. ਦੇ ਵੇਸਲੀ ਸੋ ਨਾਲ ਅੱਧਾ ਅੰਕ ਵੰਡਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News