ਦਰਸ਼ਕਾਂ ਦੇ ਬਿਨਾ ਆਯੋਜਿਤ ਹੋਵੇਗਾ ਟਾਟਾ ਓਪਨ ਮਹਾਰਾਸ਼ਟਰ
Sunday, Jan 16, 2022 - 11:18 AM (IST)
ਨਵੀਂ ਦਿੱਲੀ- ਦੇਸ਼ ਦਾ ਇਕਮਾਤਰ ਏ. ਟੀ. ਪੀ. 250 ਟੂਰਨਾਮੈਂਟ ਟਾਟਾ ਓਪਨ ਮਹਾਰਾਸ਼ਟਰ ਦਰਸ਼ਕਾਂ ਦੇ ਬਿਨਾ ਸਖ਼ਤ 'ਬਾਇਓ-ਬਬਲ' 'ਚ ਖਾਲੀ ਸਟੇਡੀਅਮ 'ਚ ਆਯੋਜਿਤ ਹੋਵੇਗਾ। ਟਾਟਾ ਓਪਨ ਦੇ ਆਯੋਜਕਾਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਟੂਰਨਾਮੈਂਟ ਦਾ ਆਯੋਜਨ ਪੁਣੇ ਦੇ ਬਾਲੇਵਾੜੀ ਖੇਡ ਕੰਪਲੈਕਸ 'ਚ 31 ਜਨਵਰੀ ਤੋਂ ਆਯੋਜਿਤ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਦਰਸ਼ਕ ਮੈਚ ਦੇਖਣ ਸਟੇਡੀਅਮ 'ਚ ਹਾਜ਼ਰ ਨਹੀਂ ਹੋਣਗੇ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦੇ ਚਲਦੇ ਸਰਕਾਰ ਤੇ ਆਯੋਜਕਾਂ ਨੂੰ ਟੂਰਨਾਮੈਂਟ ਦਰਸ਼ਕਾਂ ਦੇ ਬਿਨਾ ਆਯੋਜਿਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਐੱਮ. ਐੱਸ. ਐੱਲ. ਟੀ. ਏ. ਦੇ ਸਕੱਤਰ ਸੁੰਦਰ ਅਈਅਰ ਨੇ ਕਿਹਾ ਕਿ ਅਸੀਂ ਸੂਬਾ ਸਰਕਾਰ ਦੇ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਾਂ। ਦਰਸ਼ਕਾਂ ਨੂੰ ਇਸ ਸਾਲ ਸਟੇਡੀਅਮ ਦੇ ਅੰਦਰ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੋਵੇਗੀ। ਖਿਡਾਰੀਆਂ ਦੀ ਸਿਹਤ ਸਭ ਤੋਂ ਪਹਿਲਾਂ ਹੈ। ਸਰਕਾਰ ਦੀ ਮਦਦ ਨਾਲ ਸਾਡਾ ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ ਹੈ। ਟੂਰਨਾਮੈਂਟ 'ਚ ਰੂਸ ਦੇ ਦੁਨੀਆ ਦੇ 20ਵੇਂ ਨੰਬਰ ਦੇ ਅਸਲਾਨ ਕਰਾਤਸੇਵ ਚੋਟੀ ਦੀ ਰੈਂਕਿੰਗ ਵਾਲੇ ਖਿਡਾਰੀ ਹਨ। ਭਾਰਤ ਦਾ ਨੁਮਾਇੰਦਗੀ ਯੂਕੀ ਭਾਂਬਰੀ ਕਰਨਗੇ। ਰਾਮਕੁਮਾਰ ਰਾਮਨਾਥਨ ਦੇ ਵੀ ਵਾਈਲਡ ਕਾਰਡ ਨਾਲ ਪ੍ਰਵੇਸ਼ ਦੀ ਉਮੀਦ ਹੈ।