ਤਨਵੀ ਸ਼ਰਮਾ ਬੈਡਮਿੰਟਨ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ ''ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ
Tuesday, Jun 25, 2024 - 08:25 PM (IST)
ਨਵੀਂ ਦਿੱਲੀ, (ਭਾਸ਼ਾ) ਰਾਸ਼ਟਰੀ ਸੀਨੀਅਰ ਮੁਕਾਬਲੇ ਦੇ ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਤਨਵੀ ਸ਼ਰਮਾ 28 ਜੂਨ ਤੋਂ ਇੰਡੋਨੇਸ਼ੀਆ ਦੇ ਯੋਗਕਰਤਾ 'ਚ ਹੋਣ ਵਾਲੀ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਜੂਨੀਅਰ ਰਾਸ਼ਟਰੀ ਰੈਂਕਿੰਗ ਚੈਂਪੀਅਨ ਪ੍ਰਣਯ ਸ਼ੈਟੀਗਰ ਅਤੇ ਮਹਾਰਾਸ਼ਟਰ ਦੀ ਅਲੀਸ਼ਾ ਨਾਇਕ, ਚੋਟੀ ਦੇ ਦਰਜਾ ਪ੍ਰਾਪਤ ਭਾਰਤੀ ਜੂਨੀਅਰ ਧਰੁਵ ਨੇਗੀ ਅਤੇ ਨਵਿਆ ਕੰਡੇਰੀ ਵਰਗੇ ਖਿਡਾਰੀ ਵੀ 18 ਮੈਂਬਰੀ ਟੀਮ ਵਿੱਚ ਸ਼ਾਮਲ ਹਨ। ਭਾਰਤ ਨੂੰ ਇਸ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਇੰਡੋਨੇਸ਼ੀਆ, ਵੀਅਤਨਾਮ ਅਤੇ ਫਿਲੀਪੀਨਜ਼ ਦੇ ਨਾਲ ਗਰੁੱਪ ਸੀ ਵਿੱਚ ਰੱਖਿਆ ਗਿਆ ਹੈ।
ਭਾਰਤੀ ਟੀਮ ਇਸ ਪ੍ਰਕਾਰ ਹੈ:
ਪੁਰਸ਼ ਸਿੰਗਲਜ਼: ਪ੍ਰਣਯ ਸ਼ੇਟੀਗਰ, ਧਰੁਵ ਨੇਗੀ, ਰੌਨਕ ਚੌਹਾਨ ਅਤੇ ਪ੍ਰਣਵ ਰਾਮ ਐਨ ਪੁਰਸ਼ ਡਬਲਜ਼: ਅਰਸ਼ ਮੁਹੰਮਦ/ਸੰਸਕਾਰ ਸਾਰਸਵਤ ਅਤੇ ਭਾਰਗਵ ਰਾਮ ਅਰਿਗੇਲਾ/ਵਿਸ਼ਵਾ ਤੇਜ ਗੋਬਰੂ ਮਹਿਲਾ ਸਿੰਗਲਜ਼: ਤਨਵੀ ਸ਼ਰਮਾ, ਨਵਿਆ ਕੰਡੇਰੀ, ਅਲੀਸ਼ਾ ਨਾਇਕ ਅਤੇ ਅਦਰਸ਼ਨੀ ਸ਼੍ਰੀ ਐੱਨ.ਬੀ. ਮਹਿਲਾ ਡਬਲਜ਼ : ਗਾਇਤਰੀ ਰਾਵਤ/ਮਾਨਸਾ ਰਾਵਤ ਅਤੇ ਨਵਿਆ ਕੰਡੇਰੀ/ਰੇਸ਼ਿਕਾ ਯੂ ਮਿਕਸਡ ਡਬਲਜ਼: ਭਾਰਗਵ ਰਾਮ ਅਰਿਗੇਲਾ/ਵੇਨਲਾ ਕੇ ਅਤੇ ਵੰਸ਼ ਦੇਵ/ਸ਼ਰਵਣੀ ਵਾਲੇਕਰ।