ਤਨਵੀ, ਬੋਰਨਿਲ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਫਾਈਨਲ ''ਚ ਪਹੁੰਚੇ

Saturday, Oct 21, 2023 - 08:03 PM (IST)

ਤਨਵੀ, ਬੋਰਨਿਲ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਫਾਈਨਲ ''ਚ ਪਹੁੰਚੇ

ਨਵੀਂ ਦਿੱਲੀ (ਭਾਸ਼ਾ)- ਭਾਰਤ ਦੀ ਤਨਵੀ ਸ਼ਰਮਾ ਅਤੇ ਬੋਰਨਿਲ ਆਕਾਸ਼ ਚਾਂਗਮਈ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਬਰਕਰਾਰ ਰੱਖਦੇ ਹੋਏ ਸ਼ਨੀਵਾਰ ਨੂੰ ਚੀਨ ਦੇ ਚੇਂਗਦੂ 'ਚ ਬੈਡਮਿੰਟਨ ਏਸ਼ੀਆ ਅੰਡਰ-17 ਅਤੇ ਅੰਡਰ-15 ਜੂਨੀਅਰ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਲੜਕੀਆਂ ਦੇ ਅੰਡਰ-17 ਸਿੰਗਲਜ਼ ਵਰਗ ਵਿੱਚ ਤਨਵੀ ਨੇ ਥਾਈਲੈਂਡ ਦੀ ਅਨਿਆਪਤ ਫਿਚਟਪ੍ਰੀਚਾਸਕ ਦੀ ਮਜ਼ਬੂਤ ਚੁਣੌਤੀ ਨੂੰ 21-19, 16-21, 21-11 ਨਾਲ ਹਰਾਇਆ।

ਇਹ ਵੀ ਪੜ੍ਹੋ : CWC 23 : ਸ਼੍ਰੀਲੰਕਾ ਨੇ ਨੀਦਰਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

ਲੜਕਿਆਂ ਦੇ ਅੰਡਰ-15 ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਬੋਰਨਿਲ ਨੇ ਹਮਵਤਨ ਜਗਸ਼ੇਰ ਸਿੰਘ ਖੰਗੂੜਾ ਨੂੰ ਸਿੱਧੇ ਗੇਮਾਂ ਵਿੱਚ 21-16, 21-12 ਨਾਲ ਹਰਾਇਆ। ਬੋਰਨਿਲ ਹੁਣ ਖਿਤਾਬ ਲਈ ਚੀਨ ਦੇ ਫੈਨ ਹੋਂਗ ਜ਼ੁਆਨ ਨਾਲ ਭਿੜੇਗਾ ਜਦਕਿ ਜਗਸ਼ੇਰ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਪਿਛਲੇ ਸਾਲ ਭਾਰਤ ਦੀ ਉੱਨਤੀ ਹੁੱਡਾ ਨੂੰ ਅੰਡਰ-17 ਵਰਗ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਸ ਲਈ ਤਨਵੀ ਕੋਲ ਇਸ ਵਰਗ ਵਿੱਚ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਕੁੜੀ ਬਣਨ ਦਾ ਮੌਕਾ ਹੋਵੇਗਾ। ਫਾਈਨਲ ਵਿੱਚ ਉਸ ਨੂੰ ਥਾਈਲੈਂਡ ਦੀ ਯਤਾਵਿਮਿਨ ਕੇਤਕਾਲਿਯਾਂਗ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News