ਇਮਰਾਨ ''ਤੇ ਭੜਕਿਆ ਪਾਕਿ ਗੇਂਦਬਾਜ਼, ਕਿਹਾ-ਅਸੀਂ ਕ੍ਰਿਕਟਰ ਨਹੀਂ ਡਾਕੂ ਪੈਦਾ ਕਰ ਰਹੇ

Friday, Jul 17, 2020 - 03:44 PM (IST)

ਇਮਰਾਨ ''ਤੇ ਭੜਕਿਆ ਪਾਕਿ ਗੇਂਦਬਾਜ਼, ਕਿਹਾ-ਅਸੀਂ ਕ੍ਰਿਕਟਰ ਨਹੀਂ ਡਾਕੂ ਪੈਦਾ ਕਰ ਰਹੇ

ਨਵੀਂ ਦਿੱਲੀ (ਬਿਊਰੋ): ਸ਼ੋਏਬ ਮਲਿਕ, ਮੁਹੰਮਦ ਆਮਿਰ, ਬਾਬਰ ਆਜ਼ਮ ਅਤੇ ਫਵਾਦ ਆਲਮ ਜਿਹੇ ਖਿਡਾਰੀ ਜਿਸ ਕਰਾਚੀ ਸੁਈ-ਗੈਸ ਡਿਪਾਰਟਮੈਂਟ ਟੀਮ ਵਿਚ ਖੇਡ ਚੁੱਕੇ ਹਨ, ਉਸ ਨੂੰ ਬੰਦ ਕਰਨ ਦੇ ਬਾਅਦ ਖਿਡਾਰੀ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਤਨਵੀਰ ਅਹਿਮਦ ਨੇ ਵਿਰੋਧ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਜੰਮ ਕੇ ਆਪਣਾ ਗੁੱਸਾ ਕੱਢਿਆ। ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹੁਣ ਅਸੀਂ ਕ੍ਰਿਕਟਰ ਨਹੀਂ ਡਾਕੂ ਪੈਦਾ ਕਰਾਂਗੇ।

ਤਨਵੀਰ ਨੇ ਆਪਣੇ ਯੂ-ਟਿਊਬ ਚੈਨਲ 'ਤੇ ਇਸ ਬਾਰੇ ਗੱਲ ਕਰਦਿਆਂ ਕਿਹਾ,''ਡਿਪਾਰਟਮੈਂਟ ਕ੍ਰਿਕਟ ਵਿਚ ਖੇਡ ਚੁੱਕੇ ਇਮਰਾਨ ਨਹੀਂ ਚਾਹੁੰਦੇ ਕਿ ਪਾਕਿਸਤਾਨ ਵਿਚ ਡਿਪਾਰਟਮੈਂਟ ਕ੍ਰਿਕਟ ਚੱਲੇ। ਉਹਨਾਂ ਦੇ ਦੌਰ ਅਤੇ ਸਾਡੇ ਸਮੇਂ ਵਿਚ ਲੋਕਾਂ ਨੇ ਮਜੇ ਲਏ ਅਤੇ ਹੁਣ ਇਸ ਨੂੰ ਬੰਦ ਕਰ ਰਹੇ ਹਨ। ਮੈਂ ਇਮਰਾਨ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਡਿਪਾਰਟਮੈਂਟ ਕ੍ਰਿਕਟ ਨਾਲ ਤੁਹਾਨੂੰ ਕੀ ਸਮੱਸਿਆ ਹੈ।'' ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ,''ਡਿਪਾਰਟਮੈਂਟ ਕ੍ਰਿਕਟ ਪਾਕਿਸਤਾਨ ਕ੍ਰਿਕਟ ਨੂੰ ਪੈਸਾ ਦਿੰਦਾ ਸੀ। ਅਜਿਹੇ ਵਿਚ ਇਸ ਨੂੰ ਬੰਦ ਕਰਨਾ ਸਮਝ ਤੋਂ ਪਰੇ ਹੈ। 50-60 ਸਾਲਾਂ ਤੋਂ ਇਹ ਚੱਲ ਰਿਹਾ ਹੈ। ਲੋਕ ਆਪਣੇ ਬੱਚਿਆਂ ਨੂੰ ਇਸ ਵਿਚ ਭੇਜਦੇ ਸਨ ਅਤੇ ਉਹਨਾਂ ਦਾ ਘਰ ਚੱਲਦਾ ਸੀ। ਹੁਣ ਜਿਹੜੇ ਖਿਡਾਰੀ 35 ਸਾਲ ਦੇ ਬਾਅਦ ਕੋਚਿੰਗ ਸਟਾਫ ਵਿਚ ਆ ਗਏ ਹਨ ਉਹ ਕੀ ਕਰਨਗੇ। ਕ੍ਰਿਕਟਰ ਕੀ ਕਰਨਗੇ। ਅਸੀਂ ਕੀ ਕਰ ਰਹੇ ਹਾਂ।''

ਅਸੀਂ ਤਾਂ ਇਹ ਸਮਝਦੇ ਸੀ ਕਿ ਇਹ ਸਰਕਾਰ ਆਈ ਹੈ ਤਾਂ ਗਰੀਬਾਂ ਨੂੰ ਨੌਕਰੀ ਦੇਵੇਗੀ। ਗਰੀਬਾਂ ਦਾ ਖਿਆਲ ਰੱਖੇਗੀ। ਮੈਨੂੰ ਇਕ ਕ੍ਰਿਕਟਰ ਦੇ ਤੌਰ 'ਤੇ ਲੱਗਦਾ ਹੈ ਕਿ ਹੁਣ ਅਸੀਂ ਕ੍ਰਿਕਟਰ ਨਹੀਂ ਡਾਕੂ ਪੈਦਾ ਕਰਾਂਗੇ। ਉਹਨਾਂ ਨੇ ਕਿਹਾ,''ਕ੍ਰਿਕਟਰ ਹੁਣ ਕਿਤੇ ਖੂਨ ਅਤੇ ਚੋਰੀ ਕਰਨ ਨਾ ਲੱਗਣ। ਤੁਸੀਂ ਇਕ ਸੈਕੰਡ ਵਿਚ ਉਹਨਾਂ ਦੇ ਮੂੰਹੋ ਰੋਟੀ ਖੋਹ ਲਈ। ਤੁਸੀਂ ਲੋਕ ਪਤਾ ਨਹੀਂ ਕਿਹੜੀ ਦੁਨੀਆ ਵਿਚ ਰਹਿੰਦੇ ਹੋ। ਗਰੀਬਾਂ ਦਾ ਗਲਾ ਇਕ ਵੀ ਵਾਰ ਵਿਚ ਦਬਾ ਦਿਓ। ਤੁਸੀਂ ਲੋਕ ਚਾਹੁੰਦੇ ਹੋ ਕਿ ਸਿਰਫ ਅਮੀਰ ਲੋਕ ਬਚੇ ਰਹਿਣ।ਖੁਦ ਹੀ ਗਰੀਬਾਂ ਨੂੰ ਖਤਮ ਕਰ ਦਿਓ। ਹਰੇਕ ਚੀਜ਼ ਵਿਚ ਗਰੀਬ ਮਾਰਿਆ ਜਾ ਰਿਹਾ ਹੈ।''


author

Vandana

Content Editor

Related News