ਕ੍ਰਿਕਟ ਦਾ ਇਕ ਫਾਰਮੈੱਟ ਛੱਡ ਸਕਦੈ ਤਮੀਮ ਇਕਬਾਲ
Friday, Apr 02, 2021 - 09:59 PM (IST)
ਢਾਕਾ- ਬੰਗਲਾਦੇਸ਼ ਦੀ ਵਨ ਡੇ ਕ੍ਰਿਕਟ ਟੀਮ ਦਾ ਕਪਤਾਨ ਤਮੀਮ ਇਕਬਾਲ ਕ੍ਰਿਕਟ ਦਾ ਇਕ ਫਾਰਮੈੱਟ ਛੱਡ ਸਕਦਾ ਹੈ। ਤਮੀਮ ਨੇ ਇਸ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਵਧਾਉਣ ਲਈ ਕ੍ਰਿਕਟ ਦੇ ਇਕ ਫਾਰਮੈੱਟ ’ਚ ਖੇਡਣਾ ਬੰਦ ਕਰ ਸਕਦਾ ਹੈ। ਤਮੀਮ ਦੀ ਇਹ ਪ੍ਰਤੀਕ੍ਰਿਆ ਉਸ ਦੇ ਨਿੱਜੀ ਕਾਰਣਾਂ ਦੇ ਚਲਦੇ ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ’ਚੋਂ ਬਾਹਰ ਰਹਿਣ ਤੋਂ ਬਾਅਦ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦੀਆਂ ਅਟਕਲਾਂ ਤੋਂ ਬਾਅਦ ਆਈ ਹੈ।
ਇਹ ਖ਼ਬਰ ਪੜ੍ਹੋ- ਵੇਮਬਲੇ ਸਟੇਡੀਅਮ ’ਚ 1 ਸਾਲ ਬਾਅਦ ਪਰਤਣਗੇ ਦਰਸ਼ਕ
ਤਮੀਮ ਨੇ ਕਿਹਾ ਕਿ ਜੇਕਰ ਮੈਂ ਹੋਰ 4-5 ਸਾਲਾਂ ਤੱਕ ਕ੍ਰਿਕਟ ਖੇਡਣੀ ਚਾਹੁੰਦਾ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਤਿੰਨੋਂ ਫਾਰਮੈੱਟ ਖੇਡ ਸਕਦਾ ਹਾਂ। ਇਹ ਮੁਮਕਿਨ ਨਹੀਂ ਹੈ। ਮੈਨੂੰ 2 ਫਾਰਮੈੱਟ ਚੁਣਨੇ ਪੈਣਗੇ ਜੋ ਮੇਰੇ ਲਈ ਮਹੱਤਵਪੂਰਨ ਹਨ ਅਤੇ ਜਿਸ ’ਚ ਮੈਂ ਟੀਮ ਲਈ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਸਕਾਂ। ਇਹ ਹੁਣ ਵੀ ਹੋ ਸਕਦਾ ਹੈ ਜਾਂ 6 ਮਹੀਨੇ ਬਾਅਦ ਅਤੇ ਸ਼ਾਇਦ ਉਦੋਂ ਮੈਂ 2 ਫਾਰਮੈੱਟ ਵੀ ਨਾ ਖੇਡ ਸਕਾਂ ਅਤੇ ਸਿਰਫ ਇਕ ਫਾਰਮੈੱਟ ਖੇਡਣਾ ਪਵੇ।
ਇਹ ਖ਼ਬਰ ਪੜ੍ਹੋ- NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।