ਹੀਲੀ ਦੀ ਗੈਰ-ਮੌਜੂਦਗੀ ''ਚ ਟਾਹਲੀਆ ਹੋਵੇਗੀ ਭਾਰਤ ਦੇ ਖਿਲਾਫ ਆਸਟ੍ਰੇਲੀਆਈ ਵਨਡੇ ਟੀਮ ਦੀ ਕਪਤਾਨ

Saturday, Nov 23, 2024 - 02:14 PM (IST)

ਹੀਲੀ ਦੀ ਗੈਰ-ਮੌਜੂਦਗੀ ''ਚ ਟਾਹਲੀਆ ਹੋਵੇਗੀ ਭਾਰਤ ਦੇ ਖਿਲਾਫ ਆਸਟ੍ਰੇਲੀਆਈ ਵਨਡੇ ਟੀਮ ਦੀ ਕਪਤਾਨ

ਸਿਡਨੀ- ਤਜਰਬੇਕਾਰ ਆਲਰਾਊਂਡਰ ਟਾਹਲੀਆ ਮੈਕਗ੍ਰਾ ਨੂੰ ਨਿਯਮਤ ਕਪਤਾਨ ਐਲੀਸਾ ਹੀਲੀ ਦੀ ਗੈਰ-ਮੌਜੂਦਗੀ 'ਚ ਆਸਟ੍ਰੇਲੀਆ 'ਚ ਅਗਲੇ ਮਹੀਨੇ ਭਾਰਤ ਖਿਲਾਫ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ 13 ਮੈਂਬਰੀ ਮਹਿਲਾ ਟੀਮ ਦੀ ਕਪਤਾਨ ਬਣਾਇਆ ਗਿਆ ਹੈ। 34 ਸਾਲਾ ਐਲਿਸਾ ਗੋਡੇ ਦੀ ਸੱਟ ਕਾਰਨ 5 ਦਸੰਬਰ ਤੋਂ ਬ੍ਰਿਸਬੇਨ 'ਚ ਭਾਰਤ ਖਿਲਾਫ ਸ਼ੁਰੂ ਹੋਣ ਵਾਲੀ ਸੀਰੀਜ਼ ਨਹੀਂ ਖੇਡ ਸਕੇਗੀ। ਉਹ ਮਹਿਲਾ ਬਿਗ ਬੈਸ਼ ਲੀਗ ਦੇ ਆਖਰੀ ਪੜਾਅ 'ਚ ਵੀ ਨਹੀਂ ਖੇਡ ਸਕੀ ਸੀ। 

ਦੂਜਾ ਵਨਡੇ 8 ਦਸੰਬਰ ਨੂੰ ਬ੍ਰਿਸਬੇਨ ਅਤੇ ਤੀਜਾ 11 ਦਸੰਬਰ ਨੂੰ ਪਰਥ ਵਿੱਚ ਖੇਡਿਆ ਜਾਵੇਗਾ। ਮਹਿਲਾ ਬਿਗ ਬੈਸ਼ ਲੀਗ 'ਚ ਸਿਡਨੀ ਥੰਡਰ ਲਈ ਖੇਡਣ ਵਾਲੀ ਜਾਰਜੀਆ ਵੋਲ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਆਸਟਰੇਲਿਆਈ ਟੀਮ ਵਿੱਚ ਤਜਰਬੇਕਾਰ ਖਿਡਾਰੀ ਬੈਥ ਮੂਨੀ, ਐਲੀਸ ਪੇਰੀ, ਮੇਗਨ ਸ਼ੱਟ ਅਤੇ ਐਨਾਬੈਲ ਸਦਰਲੈਂਡ ਵੀ ਹਨ। ਆਸਟ੍ਰੇਲੀਆਈ ਟੀਮ 19 ਤੋਂ 23 ਦਸੰਬਰ ਤੱਕ ਵੈਲਿੰਗਟਨ 'ਚ ਨਿਊਜ਼ੀਲੈਂਡ ਖਿਲਾਫ ਤਿੰਨ ਵਨਡੇ ਮੈਚ ਵੀ ਖੇਡੇਗੀ। 

ਰਾਸ਼ਟਰੀ ਚੋਣਕਾਰ ਸ਼ੌਨ ਫਲੈਗਲਰ ਨੇ ਕਿਹਾ, "ਅਲਿਸਾ ਹੀਲੀ ਨੂੰ ਆਰਾਮ ਦੇਣ ਦਾ ਫੈਸਲਾ ਏਸ਼ੇਜ਼ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ। ਟਾਹਲੀਆ ਮੈਕਗ੍ਰਾ ਨੇ ਵਿਸ਼ਵ ਕੱਪ ਦੌਰਾਨ ਮੁਸ਼ਕਲ ਹਾਲਾਤਾਂ 'ਚ ਕਪਤਾਨ ਦੇ ਤੌਰ 'ਤੇ ਪ੍ਰਭਾਵਿਤ ਕੀਤਾ ਹੈ।" ਅਸੀਂ ਏਸ਼ੇਜ਼ ਸੀਰੀਜ਼ ਅਤੇ ਆਈਸੀਸੀ ਮਹਿਲਾ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਤਜਰਬੇਕਾਰ ਟੀਮ ਦੀ ਚੋਣ ਕੀਤੀ ਹੈ:

ਟੀਮ
ਡਾਰਸੀ ਬ੍ਰਾਊਨ, ਐਸ਼ਲੇ ਗਾਰਡਨਰ, ਕਿਮ ਗਾਰਥ, ਅਲਾਨਾ ਕਿੰਗ, ਫੋਬੀ ਲਿਚਫੀਲਡ, ਟਾਹਲੀਆ ਮੈਕਗ੍ਰਾਥ, ਸੋਫੀ ਮੋਲੀਨੇਊ, ਬੈਥ ਮੂਨੀ, ਐਲੀਸ ਪੇਰੀ, ਮੇਗਨ ਸਕਟ, ਐਨਾਬੇਲ ਸਦਰਲੈਂਡ, ਜਾਰਜੀਆ ਵੋਲ, ਜਾਰਜੀਆ ਵੇਅਰਹੈਮ (ਭਾਰਤ ਸੀਰੀਜ਼)।


author

Tarsem Singh

Content Editor

Related News