ਤਾਈਕਵਾਂਡੋ ਚੈਂਪੀਅਨਸ਼ਿਪ ''ਚ ਅੰਸ਼ੂ ਨੇ ਜਿੱਤਿਆ ਸੋਨ ਤਮਗਾ
Thursday, Feb 06, 2020 - 10:25 AM (IST)

ਸਪੋਰਟਸ ਡੈਸਕ— 31 ਜਨਵਰੀ ਤੋਂ 2 ਫਰਵਰੀ ਵਿਚਾਲੇ ਦੁਬਈ 'ਚ ਖੇਡੀ ਗਈ ਅੱਠਵੀਂ ਫੁਜੈਰਾ ਗਰੁੱਪ-2 ਤਾਈਕਵਾਂਡੋ ਚੈਂਪੀਅਨਸ਼ਿਪ 'ਚ ਅੰਸ਼ੂ ਦੰਡੋਤਿਆ ਨੇ ਅੰਡਰ-55 ਕਿਲੋਗ੍ਰਾਮ ਭਾਰ ਵਰਗ 'ਚ ਸੋਨ ਤਮਗਾ ਜਿੱਤਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਗਰੁੱਪ-2 ਰੈਂਕਿੰਗ ਚੈਂਪੀਅਨਸ਼ਿਪ 'ਚ ਪਹਿਲੇ ਸਥਾਨ 'ਤੇ ਰਿਹਾ। ਇਸ ਚੈਂਪੀਅਨਸ਼ਿਪ 'ਚ ਮੱਧ ਪ੍ਰਦੇਸ਼ ਸੂਬੇ ਦੇ ਤਾਈਕਵਾਂਡੋ ਅਕੈਡਮੀ ਦੇ ਅੱਠ ਖਿਡਾਰੀ ਸ਼ਾਮਲ ਹੋਏ ਸਨ। ਉਹ ਸਾਰੇ ਤੀਜੀ ਈ. ਐੱਲ. ਐੱਲ. ਹਸਨ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਜਾਰਡਨ ਪਹੁੰਚੇ ਹਨ।