28 ਸਾਲ ''ਚ ਪਹਿਲੀ ਵਾਰ ਟੇਬਲ ਟੈਨਿਸ ''ਚ ਖੇਲ ਰਤਨ, ਮਨਿਕਾ ਬਤਰਾ ਰਚੇਗੀ ਇਤਿਹਾਸ

Wednesday, Aug 19, 2020 - 04:01 PM (IST)

28 ਸਾਲ ''ਚ ਪਹਿਲੀ ਵਾਰ ਟੇਬਲ ਟੈਨਿਸ ''ਚ ਖੇਲ ਰਤਨ, ਮਨਿਕਾ ਬਤਰਾ ਰਚੇਗੀ ਇਤਿਹਾਸ

ਸਪੋਰਟਸ ਡੈਸਕ : ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਮਨਿਕਾ ਬਤਰਾ ਟੇਬਲ ਟੈਨਿਸ ਦੀ ਪਹਿਲੀ ਖਿਡਾਰੀ ਹੈ, ਜਿਨ੍ਹਾਂ ਦੇ ਨਾਂ ਦੀ ਸਿਫਾਰਿਸ਼ ਦੇਸ਼ ਦੇ ਸਰਵਉੱਚ ਖੇਲ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਲਈ ਕੀਤੀ ਗਈ ਹੈ। ਸਾਲ 1992 ਵਿਚ ਸ਼ੁਰੂ ਹੋਏ ਖੇਲ ਰਤਨ ਲਈ ਪਹਿਲੀ ਵਾਰ 5 ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਪਹਿਲਾਂ 4 ਖਿਡਾਰੀਆਂ ਦੇ ਨਾਮ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਬਾਅਦ ਵਿਚ ਇਸ ਵਿਚ ਰਾਣੀ ਰਾਮਪਾਲ ਦਾ ਨਾਮ ਵੀ ਜੋੜ ਦਿੱਤਾ ਗਿਆ। ਅਰਜੁਨ ਇਨਾਮ ਲਈ ਭਾਰਤੀ ਤੇਜ ਗੇਂਦਬਾਜ ਇਸ਼ਾਂਤ ਸ਼ਰਮਾ, ਪੁਰਸ਼ ਰਿਕਵਰ ਤੀਰਅੰਦਾਜ ਅਤਨੁ ਦਾਸ, ਮਹਿਲਾ ਹਾਕੀ ਖਿਡਾਰੀ ਦੀਪਿਕਾ ਠਾਕੁਰ, ਕਬੱਡੀ ਖਿਡਾਰੀ ਦੀਪਕ ਹੁੱਡਾ ਅਤੇ ਟੈਨਿਸ ਖਿਡਾਰੀ ਦਿਵਿਜ ਸ਼ਰਨ ਉਨ੍ਹਾਂ 29 ਖਿਡਾਰੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਨਾਮ ਦੀ ਸਿਫਾਰਿਸ਼ ਅਰਜੁਨ ਇਨਾਮ ਲਈ ਕੀਤੀ ਗਈ ਹੈ। ਚੋਣ ਕਮੇਟੀ ਦੀ ਬੈਠਕ ਦੇ ਬਾਅਦ ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਖੇਡ ਪੁਰਸਕਾਰਾਂ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਕਿ 5 ਖਿਡਾਰੀਆਂ ਦੇ ਨਾਮ ਦੀ ਸਿਫਾਰਿਸ਼ ਖੇਡ ਰਤਨ ਲਈ ਕੀਤੀ ਗਈ ਹੈ। ਇਸ 'ਤੇ ਆਖ਼ਰੀ ਫ਼ੈਸਲਾ ਖੇਡ ਮੰਤਰੀ  ਕਿਰਨ ਰੀਜੀਜੂ ਨੂੰ ਕਰਣਾ ਹੈ। ਇਸ ਤੋਂ ਪਹਿਲਾਂ 2016 ਵਿਚ 4 ਖਿਡਾਰੀਆਂ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ,  ਜਿੰਨਾਸਟ ਦੀਪਾ ਕਰਮਾਕਰ, ਨਿਸ਼ਾਨੇਬਾਜ ਜੀਤੂ ਰਾਏ ਅਤੇ ਪਹਿਲਵਾਨ ਸਾਕਸ਼ੀ ਮਲਿਕ ਨੂੰ ਇਕੱਠੇ ਇਹ ਇਨਾਮ ਦਿੱਤਾ ਗਿਆ ਸੀ। ਕਮੇਟੀ ਵਿਚ ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਅਤੇ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਵੀ ਸ਼ਾਮਲ ਸਨ। ਉਸ ਦੀ ਇੱਥੇ ਭਾਰਤੀ ਖੇਡ ਅਥਾਰਟਿਰੀ (ਸਾਈ) ਕੇਂਦਰ ਵਿਚ ਬੈਠਕ ਹੋਈ, ਜਿਸ ਤੋਂ ਬਾਅਦ ਨਾਮਾਂ ਨੂੰ ਅੰਤਮ ਰੂਪ ਦਿੱਤਾ ਗਿਆ।

ਇਸ ਸਾਲ ਦੇ ਰਾਸ਼ਟਰੀ ਇਨਾਮ ਸਮਾਰੋਹ ਦਾ ਪ੍ਰਬੰਧ ਕੋਵਿਡ-19 ਮਹਾਮਾਰੀ ਕਾਰਨ ਵਰਚੁਅਲ ਹੋਣ ਦੀ ਸੰਭਾਵਨਾ ਹੈ। ਜੇਤੂ ਆਪਣੇ ਸਬੰਧਤ ਖੇਤਰਾਂ ਤੋਂ ਲਾਗ ਇਨ ਕਰਕੇ 29 ਅਗਸਤ ਨੂੰ ਇਸ ਸਮਾਰੋਹ ਦਾ ਹਿੱਸਾ ਬਣਨਗੇ। ਆਮ ਤੌਰ 'ਤੇ ਇਨ੍ਹਾਂ ਦਾ ਪ੍ਰਬੰਧ ਰਾਸ਼ਟਰਪਤੀ ਭਵਨ ਵਿਚ ਹੁੰਦਾ ਰਿਹਾ ਹੈ। ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮਦਿਨ 29 ਅਗਸਤ ਨੂੰ ਦੇਸ਼ ਵਿਚ ਰਾਸ਼ਟਰੀ ਖੇਡ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਖੇਡ ਰਤਨ ਵਿਚ ਤਗਮਾ, ਪ੍ਰਮਾਣ ਪੱਤਰ ਅਤੇ 7.5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ। ਅਰਜੁਨ ਇਨਾਮ ਵਿਚ 5 ਲੱਖ ਰੁਪਏ ਦਾ ਨਕਦ ਇਨਾਮ ਅਤੇ ਮਹਾਭਾਰਤ ਦੇ ਨਾਇਕ ਅਰਜੁਨ ਦੀ ਪ੍ਰਤਿਮਾ ਦਿੱਤੀ ਜਾਂਦੀ ਹੈ। ਰਾਸ਼ਟਰੀ ਖੇਡ ਪੁਰਸਕਾਰਾਂ ਵਿਚ ਕੋਚਿੰਗ ਲਈ ਦਰੋਣਾਚਾਰੀਆ ਅਤੇ ਧਿਆਨਚੰਦ ਇਨਾਮ ਵੀ ਦਿੱਤੇ ਜਾਂਦੇ ਹਨ। ਹਰ ਇਕ ਸਾਲ ਰਾਸ਼ਟਰਪਤੀ ਇਨ੍ਹਾਂ ਪੁਰਸਕਾਰਾਂ ਨਾਲ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹਨ।


author

cherry

Content Editor

Related News