ਟੇਬਲ ਟੈਨਿਸ: ਮਨਿਕਾ ਤੇ ਸ੍ਰੀਜਾ ਅਗਲੇ ਦੌਰ ਵਿੱਚ ਪੁੱਜੀਆਂ

Monday, Jul 29, 2024 - 10:54 AM (IST)

ਟੇਬਲ ਟੈਨਿਸ: ਮਨਿਕਾ ਤੇ ਸ੍ਰੀਜਾ ਅਗਲੇ ਦੌਰ ਵਿੱਚ ਪੁੱਜੀਆਂ

ਪੈਰਿਸ- ਭਾਰਤ ਦਾ ਸਟਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਅੱਜ ਇੱਥੇ ਪੈਰਿਸ ਓਲੰਪਿਕ ਵਿੱਚ ਪੁਰਸ਼ ਸਿੰਗਲਜ਼ ਮੁਕਾਬਲੇ ’ਚੋਂ ਬਾਹਰ ਹੋ ਗਿਆ ਜਦਕਿ ਮਹਿਲਾ ਖਿਡਾਰਨਾਂ ਮਨਿਕਾ ਬੱਤਰਾ ਅਤੇ ਸ੍ਰੀਜਾ ਅਕੁਲਾ ਨੇ ਰਾਊਂਡ ਆਫ 64 ਵਿੱਚ ਆਪੋ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ। ਆਪਣਾ ਪੰਜਵਾਂ ਓਲੰਪਿਕ ਖੇਡ ਰਹੇ 42 ਸਾਲਾ ਸ਼ਰਤ ਨੂੰ ਸਲੋਵੇਨੀਆ ਦੇ ਡੈਨੀ ਕੋਜ਼ੁਲ ਤੋਂ 2-4 (12-10, 9-11, 6-11, 7-11, 11-8, 10-12) ਨਾਲ ਹਾਰ ਝੱਲਣੀ ਪਈ।

ਮਹਿਲਾ ਸਿੰਗਲਜ਼ ਵਿੱਚ 29 ਸਾਲਾ ਮਨਿਕਾ ਨੇ ਬਰਤਾਨੀਆ ਦੀ ਐਨਾ ਹਰਸੇ ਨੂੰ 41 ਮਿੰਟਾਂ ’ਚ 11-8, 12-10, 11-9, 9-11, 11-5 ਨਾਲ ਹਰਾਇਆ। ਇਸ ਤੋਂ ਪਹਿਲਾਂ ਸ੍ਰੀਜਾ ਅਕੁਲਾ ਨੇ ਸਵੀਡਨ ਦੀ ਕ੍ਰਿਸਟੀਨਾ ਕਲਬਰਗ ਨੂੰ 4-0 (11-4, 11-9, 11-7, 11-8) ਨਾਲ ਹਰਾ ਕੇ ਰਾਊਂਡ ਆਫ 32 ’ਚ ਜਗ੍ਹਾ ਬਣਾਈ। 


author

Tarsem Singh

Content Editor

Related News