T-20 ਵਿਸ਼ਵ ਕੱਪ 2024 ਦਾ ਸ਼ਡੀਊਲ ਜਾਰੀ, 20 ਟੀਮਾਂ ਲੈਣਗੀਆਂ ਹਿੱਸਾ

Saturday, Jan 06, 2024 - 01:35 AM (IST)

T-20 ਵਿਸ਼ਵ ਕੱਪ 2024 ਦਾ ਸ਼ਡੀਊਲ ਜਾਰੀ, 20 ਟੀਮਾਂ ਲੈਣਗੀਆਂ ਹਿੱਸਾ

ਨਵੀਂ ਦਿੱਲੀ (ਭਾਸ਼ਾ): ਇਸ ਸਾਲ ਟੀ-20 ਵਿਸ਼ਵ ਕੱਪ ਵੈਸਟਇੰਡੀਜ਼ ਅਤੇ ਅਮਰੀਕਾ ਵਿਚ ਖੇਡਿਆ ਜਾ ਰਿਹਾ ਹੈ। ICC ਵੱਲੋਂ ਸ਼ੁੱਕਰਵਾਰ ਨੂੰ ਇਸ ਦਾ ਸ਼ਡੀਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚ ਭਾਰਤ ਨੂੰ ਪਾਕਿਸਤਾਨ, ਆਇਰਲੈਂਡ, ਕੈਨੇਡਾ ਅਤੇ ਸਹਿ ਮੇਜ਼ਬਾਨ ਅਮਰੀਕਾ ਦੇ ਨਾਲ ਗਰੁੱਪ ਏ ਵਿਚ ਰੱਖਿਆ ਗਿਆ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਨਿਊਯਾਰਕ ਵਿਚ ਆਇਰਲੈਂਡ ਖ਼ਿਲਾਫ਼ ਮੈਚ ਨਾਲ ਕਰੇਗਾ। 9 ਜੂਨ ਨੂੰ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਸ ਤੋਂ ਬਾਅਦ ਭਾਰਤ 12 ਜੂਨ ਨੂੰ ਨਿਊਯਾਰਕ ਵਿਚ ਸਹਿ-ਮੇਜ਼ਬਾਨ ਅਮਰੀਕਾ ਨਾਲ ਭਿੜੇਗਾ ਅਤੇ ਫਿਰ 15 ਜੂਨ ਨੂੰ ਕੈਨੇਡਾ ਵਿਰੁੱਧ ਆਪਣਾ ਆਖ਼ਰੀ ਗਰੁੱਪ ਮੈਚ ਖੇਡਣ ਲਈ ਫਲੋਰੀਡਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ  - ਕੇਂਦਰੀ ਜੇਲ੍ਹ ’ਚ ਇਕ ਵਾਰ ਫਿਰ ਭਿੜੇ ਹਵਾਲਾਤੀ, ਅੱਧਾ ਦਰਜਨ ਹੋਏ ਜ਼ਖ਼ਮੀ

ਵੈਸਟਇੰਡੀਜ਼ ਅਤੇ ਅਮਰੀਕਾ ਟੂਰਨਾਮੈਂਟ ਦੀ ਸਹਿ ਮੇਜ਼ਬਾਨੀ ਕਰ ਰਹੇ ਹਨ। ਇਸ ਵਿਚ 20 ਟੀਮਾਂ ਖੇਡਣਗੀਆਂ, ਜਿਨ੍ਹਾਂ ਨੂੰ ਪੰਜ-ਪੰਜ ਦੇ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਹੈ। ਇਸ ਨਾਲ ਇਹ ਹੁਣ ਤਕ ਦਾ ਸਭ ਤੋਂ ਵੱਡਾ ਟੀ-20 ਵਿਸ਼ਵ ਕੱਪ ਹੈ। 2022 ਵਿਚ ਆਸਟਰੇਲੀਆ ਵਿਚ ਹੋਏ ਆਖ਼ਰੀ ਵਿਸ਼ਵ ਕੱਪ 'ਚ 16 ਟੀਮਾਂ ਨੇ ਭਾਗ ਲਿਆ ਸੀ। ਟੂਰਨਾਮੈਂਟ ਦੀ ਸ਼ੁਰੂਆਤ 1 ਜੂਨ ਨੂੰ ਅਮਰੀਕਾ ਅਤੇ ਕੈਨੇਡਾ ਦੇ ਮੈਚ ਨਾਲ ਹੋਵੇਗੀ। ਸੈਮੀਫਾਈਨਲ 26 ਜੂਨ ਨੂੰ ਗੁਆਨਾ ਅਤੇ 27 ਜੂਨ ਨੂੰ ਤ੍ਰਿਨੀਦਾਦ 'ਚ ਖੇਡਿਆ ਜਾਵੇਗਾ ਜਦਕਿ ਫਾਈਨਲ 29 ਜੂਨ ਨੂੰ ਬਾਰਬਾਡੋਸ 'ਚ ਖੇਡਿਆ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - ‘ਸੀਤ ਲਹਿਰ’ ਤੇ ਤਰੇਲ ਨਾਲ ਵਧੇਗੀ ਠੰਡ! ਇੰਨੇ ਦਿਨਾਂ ਲਈ ‘ਸੰਘਣੀ ਤੋਂ ਸੰਘਣੀ’ ਧੁੰਦ ਦੀ ਚਿਤਾਵਨੀ

ਇੰਗਲੈਂਡ ਡਿਫੈਂਡਿੰਗ ਚੈਂਪੀਅਨ ਹੈ, ਜਿਸ ਨੇ ਨਵੰਬਰ 2022 'ਚ ਮੈਲਬੋਰਨ 'ਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਗਰੁੱਪ ਪੜਾਅ ਦੇ ਮੈਚ 1 ਤੋਂ 18 ਜੂਨ ਤੱਕ ਖੇਡੇ ਜਾਣਗੇ ਜਦਕਿ ਸੁਪਰ 8 ਦੇ ਮੈਚ 19 ਤੋਂ 24 ਜੂਨ ਤੱਕ ਖੇਡੇ ਜਾਣਗੇ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੁਪਰ 8 ਵਿਚ ਥਾਂ ਬਣਾਉਣਗੀਆਂ। ਫਿਰ ਇਨ੍ਹਾਂ ਟੀਮਾਂ ਨੂੰ ਚਾਰ-ਚਾਰ ਦੇ ਦੋ ਗਰੁੱਪਾਂ ਵਿਚ ਵੰਡਿਆ ਜਾਵੇਗਾ। ਸੁਪਰ 8 ਦੇ ਹਰੇਕ ਗਰੁੱਪ ਵਿਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਵਿਚ ਪਹੁੰਚਣਗੀਆਂ। ਵੈਸਟਇੰਡੀਜ਼ ਦੇ ਛੇ ਅਤੇ ਅਮਰੀਕਾ ਦੇ ਤਿੰਨ ਸਟੇਡੀਅਮਾਂ ਵਿਚ ਕੁੱਲ੍ਹ 55 ਮੈਚ ਖੇਡੇ ਜਾਣਗੇ। 

ਗਰੁੱਪ ਏ: ਭਾਰਤ, ਪਾਕਿਸਤਾਨ, ਆਇਰਲੈਂਡ, ਕੈਨੇਡਾ, ਅਮਰੀਕਾ। 

ਗਰੁੱਪ ਬੀ: ਇੰਗਲੈਂਡ, ਆਸਟ੍ਰੇਲੀਆ, ਨਾਮੀਬੀਆ, ਸਕਾਟਲੈਂਡ, ਓਮਾਨ। 

ਗਰੁੱਪ ਸੀ: ਨਿਊਜ਼ੀਲੈਂਡ, ਵੈਸਟਇੰਡੀਜ਼, ਅਫਗਾਨਿਸਤਾਨ, ਯੂਗਾਂਡਾ, ਪਾਪੂਆ ਨਿਊ ਗਿਨੀ। 

ਗਰੁੱਪ ਡੀ: ਦੱਖਣੀ ਅਫਰੀਕਾ, ਸ਼੍ਰੀਲੰਕਾ, ਬੰਗਲਾਦੇਸ਼, ਨੀਦਰਲੈਂਡ, ਨੇਪਾਲ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News