ਪਾਕਿ ਦੀ ਜਿੱਤ ਮਗਰੋਂ ਭਾਰਤ ’ਚ ਵਜਾਏ ਗਏ ਪਟਾਕੇ, ਵਰਿੰਦਰ ਸਹਿਵਾਗ ਨੇ ਦੱਸਿਆ ‘ਪਾਖੰਡ’

Monday, Oct 25, 2021 - 03:53 PM (IST)

ਪਾਕਿ ਦੀ ਜਿੱਤ ਮਗਰੋਂ ਭਾਰਤ ’ਚ ਵਜਾਏ ਗਏ ਪਟਾਕੇ, ਵਰਿੰਦਰ ਸਹਿਵਾਗ ਨੇ ਦੱਸਿਆ ‘ਪਾਖੰਡ’

ਨਵੀਂ ਦਿੱਲੀ (ਭਾਸ਼ਾ): ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਅਤੇ ਗੇਂਦਬਾਜ਼ਾਂ ਦੇ ਹਾਲਾਤਾਂ ਮੁਤਾਬਕ ਗੇਂਦਬਾਜ਼ੀ ਕਰਨ ਵਿਚ ਨਾਕਾਮ ਰਹਿਣ ਕਾਰਨ ਭਾਰਤ ਨੂੰ ਆਈ.ਸੀ.ਸੀ. ਟੀ20 ਵਿਸ਼ਵ ਕੱਪ ਦੇ ਸੁਪਰ 12 ਦੇ ਗਰੁੱਪ ਦੋ ਮੈਚ ਵਿਚ ਐਤਵਾਰ ਨੂੰ ਇੱਥੇ ਪਾਕਿਸਤਾਨ ਹੱਥੋਂ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਦੀ ਆਪਣੇ ਇਸ ਵਿਰੋਧੀ ਖ਼ਿਲਾਫ਼ ਪਿਛਲੇ 29 ਸਾਲਾਂ ਤੋਂ ਚੱਲਦੀ ਆ ਰਹੀ ਜੇਤੂ ਮੁਹਿੰਮ ਵੀ ਰੁਕ ਗਈ। ਭਾਰਤ ਨੇ ਵਿਸ਼ਵ ਕੱਪ (ਵਨਡੇ ਅਤੇ ਟੀ20) ਵਿਚ 1992 ਦੇ ਬਾਅਦ ਇਸ ਮੈਚ ਤੋਂ ਪਹਿਲਾਂ ਤੱਕ ਸਾਰੇ 12 ਮੈਚਾਂ (ਵਨਡੇ ਵਿਚ 7 ਅਤੇ ਟੀ20 ਵਿਚ 5) ਵਿਚ ਜਿੱਤ ਦਰਜ ਕੀਤੀ ਸੀ।

ਇਹ ਵੀ ਪੜ੍ਹੋ : T-20 WC: ਭਾਰਤ 'ਤੇ ਜਿੱਤ ਮਗਰੋਂ ਬਾਬਰ ਆਜ਼ਮ ਨੇ ਆਪਣੀ ਟੀਮ ਨੂੰ ਕਿਹਾ- 'ਜਿੱਤ ਦੇ ਜੋਸ਼ 'ਚ ਡੁੱਬਣ ਦੀ ਲੋੜ ਨਹੀਂ'

PunjabKesari

ਉਥੇ ਹੀ ਪਾਕਿਸਤਾਨ ਦੀ ਜਿੱਤ ਦੇ ਬਾਅਦ ਭਾਰਤ ਦੇ ਕੁੱਝ ਹਿੱਸਿਆਂ ਵਿਚ ਵਜਾਏ ਗਏ ਪਟਾਕਿਆਂ ’ਤੇ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਕ੍ਰਿਕਟ ਪ੍ਰਸ਼ੰਸਕਾਂ ਦੇ ‘ਪਾਖੰਡ’ ’ਤੇ ਚੁੱਟਕੀ ਲਈ। ਸਹਿਵਾਗ ਨੇ ਕਿਹਾ ਕਿ ਜਦੋਂ ਭਾਰਤ ਵਿਚ ਪਟਾਕਿਆਂ ’ਤੇ ਪਾਬੰਦੀ ਹੈ ਤਾਂ ਇਹ ਕਿੱਥੋਂ ਆ ਗਏ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, ‘ਦੀਵਾਲੀ ਦੌਰਾਨ ਪਟਾਕਿਆਂ ’ਤੇ ਪਾਬੰਦੀ ਹੈ ਪਰ ਕੱਲ ਭਾਰਤ ਦੇੇ ਕੁੱਝ ਹਿੱਸਿਆਂ ਵਿਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਪਟਾਕੇ ਵਜਾਏ ਗਏ। ਅੱਛਾ ਉਹ ਕ੍ਰਿਕਟ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਣਗੇ, ਤਾਂ ਦੀਵਾਲੀ ਮੌਕੇ ਪਟਾਕੇ ਵਜਾਉਣ ਵਿਚ ਕੀ ਹਰਜ ਹੈ। ਪਾਖੰਡ ਕਿਉਂ, ਸਾਰਾ ਗਿਆਨ ਉਦੋਂ ਹੀ ਯਾਦ ਆਉਂਦਾ ਹੈ।’

ਇਹ ਵੀ ਪੜ੍ਹੋ : ਭਾਰਤ ’ਤੇ ਜਿੱਤ ਮਗਰੋਂ ਜਸ਼ਨ ’ਚ ਡੁੱਬਿਆ ਪਾਕਿਸਤਾਨ, ਸੜਕਾਂ ’ਤੇ ਉਤਰੇ ਪ੍ਰਸ਼ੰਸਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News