ਟੀ.20 ਵਰਲਡ ਕੱਪ: ਵਿਰਾਟ ਕੋਹਲੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਪਾਕਿ ਖ਼ਿਲਾਫ਼ ਹੁਣ ਤੱਕ ਰਹੀ ਧਾਕੜ ਬੈਟਿੰਗ
Sunday, Oct 24, 2021 - 01:21 PM (IST)
ਨਵੀਂ ਦਿੱਲੀ: ਟੀ.20 ਵਰਲਡ ਕੱਪ 2021 ’ਚ ਭਾਰਤੀ ਟੀਮ ਆਪਣੇ ਮੁਹਿੰਮ ਦਾ ਅਗਾਜ਼ ਪਾਕਿਸਤਾਨ ਦੇ ਖ਼ਿਲਾਫ਼ ਮੁਕਾਬਲੇ ਨਾਲ ਕਰੇਗੀ। ਅੱਜ (24 ਅਕਤਬੂਰ) ਹੋਣ ਵਾਲੇ ਇਸ ਬਲਾਕਬਸਟਰ ਮੁਕਾਬਲੇ ’ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹਨ। ਭਾਰਤੀ ਟੀਮ ’ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਵਰਗੇ ਜਾਂਬਾਜ ਖ਼ਿਡਾਰੀ ਮੌਜੂਦ ਹਨ ਪਰ ਇਸ ਮੁਕਾਬਲੇ ’ਚ ਭਾਰਤੀ ਫੈਂਸ ਦੀਆਂ ਨਜ਼ਰਾਂ ਖ਼ਾਸ ਤੌਰ ’ਤੇ ਕਪਤਾਨ ਵਿਰਾਟ ਕੋਹਲੀ ’ਤੇ ਹੋਵੇਗੀ। ਇਸ ਦੀ ਸਭ ਤੋਂ ਵੱਡੀ ਵਜ੍ਹਾ ਵਿਰਾਟ ਕੋਹਲੀ ਦਾ ਪਾਕਿਸਤਾਨ ਦੇ ਖ਼ਿਲਾਫ ਟੀ.-20 ਰਿਕਾਰਡ ਹੈ। ਕੋਹਲੀ ਨੇ ਪਾਕਿਸਤਾਨ ਦੇ ਖ਼ਿਲਾਫ਼ ਟੀ-20 ਵਰਲਡ ਕੱਪ ’ਚ ਹੁਣ ਤੱਕ ਤਿੰਨ ਪਾਰੀਆਂ ਖੇਡੀਆਂ ਹਨ। ਸਾਲ 2012 ’ਚ ਉਨ੍ਹਾਂ ਨੇ ਇਸ ਟੀਮ ਦੇ ਖ਼ਿਲਾਫ਼ 61 ਗੇਂਦਾਂ ’ਤੇ ਨਾਬਾਦ 78 ਰਨ ਬਣਾਏ ਸਨ। ਜਿਸ ’ਚ ਅੱਠ ਚੌਕੇ ਅਤੇ 2 ਛੱਕੇ ਸ਼ਾਮਲ ਰਹੇ।
ਇਸ ਦੇ ਬਾਅਦ ਵਿਰਾਟ ਨੇ ਸਾਲ 2014 ’ਚ 32 ਗੇਂਦਾਂ ’ਤੇ ਨਾਬਾਦ 36 ਰਨਾਂ ਦੀ ਪਾਰੀ ਖੇਡੀ ਸੀ। ਫ਼ਿਰ 2016 ’ਚ ਭਾਰਤ ’ਚ ਆਯੋਜਿਤ ਵਰਲਡ ਕੱਪ ’ਚ ਇਸ ਧੁਰੰਧਰ ਨੇ 37 ਗੇਂਦਾਂ ’ਤੇ ਨਾਬਾਦ 55 ਰਨ ਠੋਕ ਦਿੱਤੇ, ਜਿਸ ’ਚ ਸੱਤ ਚੌਕੇ ਅਤੇ ਇਕ ਛੱਕਾ ਸ਼ਾਮਲ ਸੀ।ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਟੀ-20 ਵਰਲਡ ਕੱਪ ’ਚ ਵਿਰਾਟ ਕੋਹਲੀ ਨੇ ਹੁਣ ਤੱਕ ਪਾਕਿਸਤਾਨ ਦੇ ਖ਼ਿਲਾਫ਼ 130 ਗੇਂਦਾਂ ’ਤੇ ਨਾਬਾਦ 169 ਬਣਾਏ ਹਨ। ਪਾਕਿਸਤਾਨ ਦਾ ਕੋਈ ਵੀ ਗੇਂਦਬਾਜ ਭਾਰਤੀ ਕਪਤਾਨ ਨੂੰ ਹੁਣ ਤੱਕ ਆਉਟ ਨਹੀਂ ਕਰ ਸਕਿਆ ਹੈ।
ਇਸ ਦੇ ਇਲਾਵਾ ਵਿਰਾਟ ਕੋਹਲੀ ਟੀ-20 ਇੰਟਰਨੈਸ਼ਨਲ ’ਚ ਪਾਕਿਸਤਾਨ ਦੇ ਖ਼ਿਲਾਫ ਸਭ ਤੋਂ ਵੱਧ ਰਨ ਬਣਾਉਣ ਵਾਲੇ ਭਾਰਤੀ ਬੱਲੇਬਾਜ਼ੀ ਵੀ ਹਨ। ਕੋਹਲੀ ਨੇ ਹੁਣ ਤੱਕ ਛੇ ਮੁਕਾਬਲਿਆਂ ’ਚ 84.66 ਦੀ ਔਸਤ ਨਾਲ 254 ਰਨ ਬਣਾਏ ਹਨ। ਦੂਜੇ ਪਾਸੇ ਟੀ.20 ਵਰਲਡ ਕੱਪ ’ਚ ਸ਼ੋਏਬ ਮਲਿਕ ਭਾਰਤ ਦੇ ਖ਼ਿਲਾਫ ਸਭ ਤੋਂ ਵੱਧ ਰਨ ਬਣਾਉਣ ਵਾਲੇ ਪਾਕਿਸਤਾਨੀ ਬੱਲੇਬਾਜ਼ ਹਨ। ਮਲਿਕ ਨੇ ਹੁਣ ਤੱਕ ਪੰਜ ਪਾਰੀਆਂ ’ਚ 20 ਦੀ ਔਸਤ ਨਾਲ ਕੇਵਲ 100 ਰਨ ਬਣਾਏ ਹਨ। ਅਜਿਹੇ ’ਚ ਇਹ ਕਹਿਣਾ ਹੋਵੇਗਾ ਕਿ ਪਾਕਿਸਤਾਨ ਦੇ ਬੱਲੇਬਾਜ਼ਾਂ ਦਾ ਭਾਰਤ ਦੇ ਖ਼ਿਲਾਫ ਟੀ-20 ਵਰਲਡ ਕੱਪ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਅੱਜ ਹੋਣ ਵਾਲੇ ਮੁਕਾਬਲੇ ’ਚ ਵੀ ਭਾਰਤੀ ਗੇਂਦਬਾਜ਼ ਪਾਕਿ ਟੀਮ ’ਤੇ ਕਹਿਰ ਬਣ ਕੇ ਟੁੱਟ ਸਕਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾ਼ਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।