T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ ਸਵਾਗਤ

Monday, Feb 02, 2026 - 12:05 AM (IST)

T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ ਸਵਾਗਤ

ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 2026 ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਇਸ ਮੈਗਾ ਟੂਰਨਾਮੈਂਟ ਲਈ ਟੀਮਾਂ ਦਾ ਭਾਰਤ ਅਤੇ ਸ਼੍ਰੀਲੰਕਾ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਅਮਰੀਕਾ (USA) ਦੀ ਕ੍ਰਿਕਟ ਟੀਮ ਮੁੰਬਈ ਪਹੁੰਚੀ, ਜਿੱਥੇ ਉਨ੍ਹਾਂ ਦਾ ਭਾਰਤੀ ਪਰੰਪਰਾ ਅਨੁਸਾਰ ਬਹੁਤ ਹੀ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਖਿਡਾਰੀਆਂ ਦੇ ਮੱਥੇ 'ਤੇ ਤਿਲਕ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ।

ਅਮਰੀਕੀ ਟੀਮ ਵਿੱਚ ਪਾਕਿਸਤਾਨੀ ਮੂਲ ਦੇ ਤਿੰਨ ਖਿਡਾਰੀ- ਸ਼ਾਇਨ ਜਹਾਂਗੀਰ, ਅਲੀ ਖਾਨ ਅਤੇ ਮੁਹੰਮਦ ਮੋਹਸਿਨ ਸ਼ਾਮਲ ਹਨ। ਖਾਸ ਗੱਲ ਇਹ ਰਹੀ ਕਿ ਇਨ੍ਹਾਂ ਖਿਡਾਰੀਆਂ ਦਾ ਵੀ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਤਿਲਕ ਲਗਾ ਕੇ ਸਵਾਗਤ ਕੀਤਾ ਗਿਆ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ- ਭਾਰਤ ਆਏਗੀ ਬੰਗਲਾਦੇਸ਼ ਦੀ ਟੀਮ, ਇਸ ਖਿਡਾਰੀ ਨੂੰ ਨਹੀਂ ਪਵੇਗੀ ਵੀਜ਼ਾ ਦੀ ਲੋੜ

7 ਫਰਵਰੀ ਤੋਂ ਹੋਵੇਗਾ ਟੂਰਨਾਮੈਂਟ ਦਾ ਆਗਾਜ਼ 

ਇਹ ਟੂਰਨਾਮੈਂਟ 7 ਫਰਵਰੀ 2026 ਤੋਂ ਸ਼ੁਰੂ ਹੋ ਕੇ 8 ਮਾਰਚ ਤੱਕ ਚੱਲੇਗਾ, ਜਿਸ ਦੀ ਮੇਜ਼ਬਾਨੀ ਸਾਂਝੇ ਤੌਰ 'ਤੇ ਭਾਰਤ ਅਤੇ ਸ਼੍ਰੀਲੰਕਾ ਕਰ ਰਹੇ ਹਨ। ਇਸ ਵਾਰ ਕੁੱਲ 20 ਟੀਮਾਂ ਖਿਤਾਬ ਲਈ ਭਿੜਨਗੀਆਂ। ਅਮਰੀਕੀ ਟੀਮ ਦੀ ਕਮਾਨ ਮੋਨਾਕ ਪਟੇਲ ਦੇ ਹੱਥਾਂ ਵਿੱਚ ਹੈ ਅਤੇ ਟੀਮ ਵਿੱਚ 10 ਅਜਿਹੇ ਖਿਡਾਰੀ ਹਨ ਜੋ ਪਿਛਲੇ ਵਿਸ਼ਵ ਕੱਪ ਦਾ ਵੀ ਹਿੱਸਾ ਸਨ।

ਇਹ ਵੀ ਪੜ੍ਹੋ- T20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਨਿਪਾਹ ਵਾਇਰਸ ਦਾ ਖਤਰਾ!

 
 
 
 
 
 
 
 
 
 
 
 
 
 
 
 

A post shared by USA Cricket (@usacricket)

ਇਹ ਵੀ ਪੜ੍ਹੋ- T20 ਵਿਸ਼ਵ ਕੱਪ 'ਚੋਂ ਬਾਹਰ ਹੋਣ ਤੋਂ ਬਾਅਦ ਬੰਗਲਾਦੇਸ਼ ਦਾ 'ਯੂ-ਟਰਨ', ਕ੍ਰਿਕਟ ਬੋਰਡ ਨੇ ਲਿਆ ਵੱਡਾ ਫੈਸਲਾ

ਅਮਰੀਕੀ ਟੀਮ ਨੂੰ ਗਰੁੱਪ A ਵਿੱਚ ਰੱਖਿਆ ਗਿਆ ਹੈ, ਜਿੱਥੇ ਉਸਦਾ ਮੁਕਾਬਲਾ ਭਾਰਤ, ਪਾਕਿਸਤਾਨ, ਨੀਦਰਲੈਂਡ ਅਤੇ ਨਾਮੀਬੀਆ ਨਾਲ ਹੋਵੇਗਾ।

• 7 ਫਰਵਰੀ: ਅਮਰੀਕਾ ਬਨਾਮ ਭਾਰਤ (ਮੁੰਬਈ)
• 10 ਫਰਵਰੀ: ਅਮਰੀਕਾ ਬਨਾਮ ਪਾਕਿਸਤਾਨ (ਕੋਲੰਬੋ)
• 13 ਫਰਵਰੀ: ਅਮਰੀਕਾ ਬਨਾਮ ਨੀਦਰਲੈਂਡ (ਚੇਨਈ)
• 15 ਫਰਵਰੀ: ਅਮਰੀਕਾ ਬਨਾਮ ਨਾਮੀਬੀਆ (ਚੇਨਈ)

ਜ਼ਿਕਰਯੋਗ ਹੈ ਕਿ ਅਮਰੀਕਾ ਦੀ ਟੀਮ ਦੂਜੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਹੈ। 2024 ਦੇ ਟੀ-20 ਵਿਸ਼ਵ ਕੱਪ ਵਿੱਚ ਅਮਰੀਕਾ ਨੇ ਆਪਣੇ ਡੈਬਿਊ ਸੀਜ਼ਨ ਵਿੱਚ ਹੀ ਸੁਪਰ 8 ਤੱਕ ਪਹੁੰਚ ਕੇ ਇਤਿਹਾਸ ਰਚਿਆ ਸੀ।

ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗੇ ਸੋਨਾ-ਚਾਂਦੀ ਦੇ ਭਾਅ! Budget ਤੋਂ ਪਹਿਲਾਂ 85 ਹਜ਼ਾਰ ਰੁਪਏ ਘੱਟ ਗਿਆ ਰੇਟ


author

Rakesh

Content Editor

Related News