ਪਹਿਲੀ ਵਾਰ ਇਸ ਟੀਮ ਨਾਲ ਭੀੜੇਗੀ TEAM INDIA! ਇਸ ਦਿਨ ਹੋਵੇਗਾ ਇਤਿਹਾਸਕ ਮੁਕਾਬਲਾ

Monday, Jun 15, 2026 - 11:35 PM (IST)

ਪਹਿਲੀ ਵਾਰ ਇਸ ਟੀਮ ਨਾਲ ਭੀੜੇਗੀ TEAM INDIA! ਇਸ ਦਿਨ ਹੋਵੇਗਾ ਇਤਿਹਾਸਕ ਮੁਕਾਬਲਾ

ਸਪੋਰਟਸ ਡੈਸਕ- ਮਹਿਲਾ ਟੀ-20 ਵਿਸ਼ਵ ਕੱਪ 2026 'ਚ ਪਾਕਿਸਤਾਨ ਨੂੰ ਹਰਾ ਕੇ ਧਮਾਕੇਦਾਰ ਸ਼ੁਰੂਆਤ ਕਰਨ ਵਾਲੀ ਬਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਨਜ਼ਰਾਂ ਹੁਣ ਆਪਣੀ ਲਗਾਤਾਰ ਦੂਜੀ ਜਿੱਤ 'ਤੇ ਹਨ। ਟੂਰਨਾਮੈਂਟ ਦੇ ਆਪਣੇ ਦੂਜੇ ਗਰੁੱਪ ਮੈਚ 'ਚ ਟੀਮ ਇੰਡੀਆ ਦਾ ਸਾਹਮਣਾ ਨੀਦਲੈਂਡਸ ਨਾਲ ਹੋਣ ਜਾ ਰਿਹਾ ਹੈ। ਲੀਡਜ਼ ਦੇ ਇਤਿਹਾਸਕ ਹੈਡਿੰਗਲੇ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਣ ਵਾਲਾ ਇਹ ਮੈਚ ਦੋਵਾਂ ਟੀਮਾਂ ਲਈ ਕਾਫੀ ਖਾਸ ਅਤੇ ਇਤਿਹਾਸਕ ਹੋਣ ਵਾਲਾ ਹੈ। ਇਹ ਮੈਚ 17 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ। 

ਇਹ ਵੀ ਪੜ੍ਹੋ- 17 ਛੱਕੇ, ਸਿਰਫ 29 ਗੇਂਦਾਂ 'ਤੇ ਠੋਕਿਆ ਸੈਂਕੜਾ...! ਚਾਹਲ ਦੀ ਤੂਫ਼ਾਨੀ ਪਾਰੀ ਦੀ ਵੀਡੀਓ ਵਾਇਰਲ

ਕ੍ਰਿਕਟ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇਹ ਦੋਵੇਂ ਟੀਮਾਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੱਕ-ਦੂਜੇ ਦੇ ਖਿਲਾਫ ਮੈਦਾਨ ਵਿੱਚ ਉਤਰਨਗੀਆਂ। ਦਿਲਚਸਪ ਗੱਲ ਇਹ ਹੈ ਕਿ ਸਾਲ 2000 ਤੋਂ ਬਾਅਦ, ਯਾਨੀ ਪਿਛਲੇ 26 ਸਾਲਾਂ ਵਿੱਚ ਦੋਵਾਂ ਟੀਮਾਂ ਵਿਚਾਲੇ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਗਿਆ ਹੈ। ਹਾਲਾਂਕਿ, ਵਨਡੇ ਕ੍ਰਿਕਟ ਵਿੱਚ ਦੋਵਾਂ ਟੀਮਾਂ ਵਿਚਾਲੇ 3 ਮੈਚ ਹੋਏ ਹਨ ਅਤੇ ਉਨ੍ਹਾਂ ਤਿੰਨਾਂ ਵਿੱਚ ਹੀ ਭਾਰਤੀ ਟੀਮ ਨੇ ਇਕਪਾਸੜ ਜਿੱਤ ਦਰਜ ਕੀਤੀ ਸੀ।

ਨੀਦਰਲੈਂਡ ਦੀ ਮਹਿਲਾ ਟੀਮ ਲਈ ਇਹ ਵਿਸ਼ਵ ਕੱਪ ਬੇਹੱਦ ਖਾਸ ਹੈ ਕਿਉਂਕਿ ਉਹ ਪਹਿਲੀ ਵਾਰ ਇਸ ਮੈਗਾ ਈਵੈਂਟ ਦਾ ਹਿੱਸਾ ਬਣੀ ਹੈ। ਹਾਲਾਂਕਿ, ਟੂਰਨਾਮੈਂਟ ਦੀ ਸ਼ੁਰੂਆਤ ਉਨ੍ਹਾਂ ਲਈ ਚੰਗੀ ਨਹੀਂ ਰਹੀ ਅਤੇ ਉਨ੍ਹਾਂ ਨੂੰ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਪਣੀ ਪਹਿਲੀ ਜਿੱਤ ਦੀ ਤਲਾਸ਼ ਵਿੱਚ ਜੁਟੀ ਨੀਦਰਲੈਂਡ ਦੀ ਟੀਮ ਦੇ ਸਾਹਮਣੇ ਹੁਣ ਮਜ਼ਬੂਤ ਭਾਰਤੀ ਟੀਮ ਦੀ ਚੁਣੌਤੀ ਹੋਵੇਗੀ। ਦੂਜੇ ਪਾਸੇ, ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਟੀਮ ਇੰਡੀਆ ਇਸ ਇਤਿਹਾਸਕ ਮੈਚ ਨੂੰ ਜਿੱਤ ਕੇ ਸੈਮੀਫਾਈਨਲ ਦੀ ਆਪਣੀ ਰਾਹ ਨੂੰ ਹੋਰ ਆਸਾਨ ਕਰਨਾ ਚਾਹੇਗੀ।

ਇਹ ਵੀ ਪੜ੍ਹੋ- ਲਾਂਚ ਹੁੰਦੇ ਹੀ ਸਸਤੀ ਹੋਈ HERO ਦੀ ਨਵੀਂ ਫਲੈਕਸ-ਫਿਊਲ ਬਾਈਕ, ਮਿਲ ਰਿਹਾ ਬੰਪਰ ਡਿਸਕਾਊਂਟ


author

Rakesh

Content Editor

Related News