ਟੀਮ ਇੰਡੀਆ ਹੁਣ ਕਦੋਂ ਮੈਦਾਨ ''ਤੇ ਉਤਰੇਗੀ? ਇਹ ਰਿਹਾ ਜੂਨ ਮਹੀਨੇ ਦਾ ਪੂਰਾ ਸ਼ਡਿਊਲ
Monday, Jun 01, 2026 - 11:29 AM (IST)
ਨਵੀਂ ਦਿੱਲੀ : ਆਈਪੀਐਲ 2026 ਦੇ ਰੋਮਾਂਚਕ ਅੰਤ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਗੁਜਰਾਤ ਟਾਈਟਨਸ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਖ਼ਿਤਾਬ ਆਪਣੇ ਨਾਮ ਕੀਤਾ ਹੈ, ਹੁਣ ਭਾਰਤੀ ਕ੍ਰਿਕਟ ਟੀਮ ਇੱਕ ਵਾਰ ਫਿਰ ਅੰਤਰਰਾਸ਼ਟਰੀ ਮੈਦਾਨ ਵਿੱਚ ਉਤਰਨ ਲਈ ਤਿਆਰ ਹੈ। ਜੂਨ ਦਾ ਪੂਰਾ ਮਹੀਨਾ ਟੀਮ ਇੰਡੀਆ ਲਈ ਬਹੁਤ ਰੁਝੇਵਿਆਂ ਭਰਿਆ ਰਹਿਣ ਵਾਲਾ ਹੈ, ਜਿਸ ਵਿੱਚ ਟੈਸਟ, ਵਨਡੇ ਅਤੇ ਟੀ-20 ਤਿੰਨੋਂ ਫਾਰਮੈਟ ਖੇਡੇ ਜਾਣਗੇ।
ਭਾਰਤ ਬਨਾਮ ਅਫਗਾਨਿਸਤਾਨ : ਟੈਸਟ ਅਤੇ ਵਨਡੇ ਸੀਰੀਜ਼ ਭਾਰਤੀ ਟੀਮ ਆਪਣੇ ਅਭਿਆਨ ਦੀ ਸ਼ੁਰੂਆਤ ਅਫਗਾਨਿਸਤਾਨ ਵਿਰੁੱਧ ਕਰੇਗੀ
ਟੈਸਟ ਮੈਚ : 6 ਜੂਨ ਤੋਂ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਵਿੱਚ ਇੱਕਮਾਤਰ ਟੈਸਟ ਮੈਚ ਖੇਡਿਆ ਜਾਵੇਗਾ। ਹਾਲਾਂਕਿ ਇਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ, ਪਰ ਸ਼ੁਭਮਨ ਗਿੱਲ ਇਸ ਵਿੱਚ ਟੀਮ ਦੀ ਕਪਤਾਨੀ ਸੰਭਾਲਦੇ ਨਜ਼ਰ ਆਉਣਗੇ।
ਵਨਡੇ ਸੀਰੀਜ਼ : ਟੈਸਟ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ। ਪਹਿਲਾ ਮੈਚ 13 ਜੂਨ ਨੂੰ ਧਰਮਸ਼ਾਲਾ ਵਿੱਚ, ਦੂਜਾ 17 ਜੂਨ ਨੂੰ ਲਖਨਊ ਵਿੱਚ ਅਤੇ ਤੀਜਾ ਤੇ ਆਖਰੀ ਮੈਚ 20 ਜੂਨ ਨੂੰ ਚੇਨਈ ਵਿੱਚ ਖੇਡਿਆ ਜਾਵੇਗਾ। ਇਸ ਸੀਰੀਜ਼ ਵਿੱਚ ਵੀ ਸ਼ੁਭਮਨ ਗਿੱਲ ਕਪਤਾਨ ਹੋਣਗੇ ਅਤੇ ਖ਼ਾਸ ਗੱਲ ਇਹ ਹੈ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਲੰਬੇ ਸਮੇਂ ਬਾਅਦ ਅੰਤਰਰਾਸ਼ਟਰੀ ਮੈਚ ਖੇਡਦੇ ਦਿਖਾਈ ਦੇਣਗੇ।
ਆਇਰਲੈਂਡ ਦਾ ਦੌਰਾ
ਜੂਨ ਦੇ ਅਖੀਰ ਵਿੱਚ ਭਾਰਤੀ ਟੀਮ ਆਇਰਲੈਂਡ ਦੇ ਦੌਰੇ 'ਤੇ ਜਾਵੇਗੀ, ਜਿੱਥੇ ਦੋ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ। ਪਹਿਲਾ ਮੁਕਾਬਲਾ 26 ਜੂਨ ਨੂੰ ਅਤੇ ਦੂਜਾ 28 ਜੂਨ ਨੂੰ ਹੋਵੇਗਾ ਹਾਲਾਂਕਿ ਇਸ ਸੀਰੀਜ਼ ਲਈ ਅਜੇ ਟੀਮ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਦੇਖਣਾ ਹੋਵੇਗਾ ਕਿ ਸੂਰਿਆਕੁਮਾਰ ਯਾਦਵ ਹੀ ਕਪਤਾਨੀ ਸੰਭਾਲਦੇ ਹਨ ਜਾਂ ਕੋਈ ਬਦਲਾਅ ਹੁੰਦਾ ਹੈ।
