ਅਫਗਾਨਿਸਤਾਨ ਖਿਲਾਫ ਭਾਰਤੀ ਟੀਮ ਦੀ ਬੈਟਿੰਗ ਜਾਰੀ, ਇਸ ਖਿਡਾਰੀ ਨੇ ਕੀਤਾ ਡੈਬਿਊ

Saturday, Jun 06, 2026 - 10:54 AM (IST)

ਅਫਗਾਨਿਸਤਾਨ ਖਿਲਾਫ ਭਾਰਤੀ ਟੀਮ ਦੀ ਬੈਟਿੰਗ ਜਾਰੀ, ਇਸ ਖਿਡਾਰੀ ਨੇ ਕੀਤਾ ਡੈਬਿਊ

ਸਪੋਰਟਸ ਡੈਸਕ : ਭਾਰਤ ਅਤੇ ਅਫਗਾਨਿਸਤਾਨ ਦੇ ਵਿਚਾਲੇ ਟੈਸਟ ਮੈਚ ਅੱਜ (6 ਜੂਨ ) ਤੋਂ ਸ਼ੁਰੂ ਹੋ ਗਿਆ ਹੈ, ਦੋਵੇਂ ਟੀਮਾਂ ਦੇ ਵਿਚਾਲੇ ਇਹ ਮੁਕਾਬਲਾ ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਹੈ । ਮੁਕਾਬਲੇ ਵਿੱਚ ਟਾਸ ਭਾਰਤੀ ਟੀਮ ਨੇ ਜਿੱਤੀ ਹੈ ਅਤੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ । ਭਾਰਤ ਵਲੋਂ ਸਪਿੰਨ ਬੱਲੇਬਾਜ਼ੀ ਆਲਰਾਊਡਰ ਮਾਨਵ ਕੁਮਾਰ ਦਾ ਇਹ ਡੈਬਿਊ ਮੁਕਾਬਲਾ ਹੈ ।

ਭਾਰਤ ਅਤੇ ਅਫਗਾਨਿਸਤਾਨ ਦੋਵਾਂ ਦਾ ਸਾਲ 2026 ਵਿੱਚ ਇਹ ਪਹਿਲਾ ਮੁਕਾਬਲਾ ਹੈ । ਇਹ ਮੁਕਾਬਲਾ ਵਰਡ ਟੈਸਟ ਚੈਪੀਅਨਸ਼ਿਪ (WTC) ਦੇ 2025-27 ਚੱਕਰ ਦਾ ਹਿੱਸਾ ਨਹੀਂ ਹੈ । ਅਜਿਹੇ ਵਿੱਟ ਭਾਰਤ ਇਸ ਮੁਕਾਬਲੇ ਨੂੰ ਅਗਸਤ ਵਿੱਚ ਪ੍ਰਸਤਾਵਿਤ ਸ਼੍ਰੀਲੰਕਾ ਦੌਰੇ ਦੌਰਾਨ ਮੱਦੇਨਜ਼ਰ ਤਿਆਰੀਆਂ ਦੇ ਤੌਰ 'ਤੇ ਦੇਖ ਰਿਹਾ ਹੈ । ਜਿੱਥੇ ਸ਼ੁਭਮਨ ਬ੍ਰਿਗੇਡ ਨੂੰ ਦੋ ਟੈਸਟ ਮੈਟ ਖੇਡਣੇ ਹਨ ।

ਅਫਗਾਨਿਸਤਾਨ ਦਾ ਟੈਸਟ ਡੈਬਿਊ ਜੂਨ 2018 ਵਿੱਚ ਭਾਰਤ ਖਿਲਾਫ ਬੈਂਗਲੁਰੂ ਵਿੱਚ ਹੋਇਆ ਸੀ ਤਾਂ ਉਸ ਸਮੇਂ ਭਾਰਤੀ ਟੀਮ ਨੇ ਅਫਗਾਨਿਸਤਾਨ ਨੂੰ ਪਾਰੀ ਅਤੇ 262 ਦੌੜਾਂ ਨਾਲ ਹਰਾਇਆ ਸੀ । ਹੁਣ ਦੂਜੀ ਵਾਰ ਅਫਗਾਨਿਸਤਾਨ ਨਾਲ ਭਾਰਤੀ ਟੀਮ ਟੈਸਟ ਮੈਚ ਖੇਡ ਰਹੀ ਹੈ । ਦੇਖਿਆ ਜਾਵੇ ਤਾਂ ਅਫਗਾਨਿਸਤਾਨ ਨੇ ਸਿਰਫ 12 ਟੈਸਟ ਮੈਚ ਖੇਡੇ ਸਨ । ਜਿਸ ਵਿੱਚ ਚਾਰ ਵਿੱਚ ਜਿੱਤ ਹਾਸਲ ਕੀਤੀ । 7 ਮੁਕਾਬਲੇ ਅਫਗਾਨਿਸਤਾਨ ਟੀਮ ਨੇ ਹਾਰੇ ਅਤੇ ਇਕ ਮੁਕਾਬਲਾ ਡ੍ਰਾ ਰਿਹਾ ।

ਮੁਕਾਬਲੇ ਵਿੱਚ ਭਾਰਤ ਦੀ ਪਲੇਇੰਗ 11 - ਕੇ.ਐਲ ਰਾਹੁਲ, ਯਸ਼ਸਵੀ ਜਾਇਸਵਾਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਵਾਂਸ਼ਿੰਗਟਨ ਸੁੰਦਰ, ਵਰੁਵ ਜੁਰੇਲ, ਮਾਨਵ ਸੁਧਾਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਪ੍ਰਸਿੱਦ ਕ੍ਰਿਸ਼ਨਾ ।

ਅਫਗਾਨਿਸਤਾਨ ਦੀ ਸੰਭਾਵਿਤ ਪਲੇਇੰਗ 11 - ਸਦੀਕਉੱਲ੍ਹਾ ਅਟਲ, ਰਹਿਮਾਨਉੱਲ੍ਹਾ ਗੁਰਬਾਜ਼, ਅਬਦੁਲ ਮਲਿਕ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਅਫਸਰ ਜ਼ਜ਼ਈ (ਵਿਕਟਕੀਪਰ), ਅਜ਼ਮਤੁੱਲਾ ਉਮਰਜ਼ਈ, ਸ਼ਰਫੂਦੀਨ


author

SATPAL

Content Editor

Related News