ਵਿਰਾਟ ਕੋਹਲੀ ਦੀ ਜਗ੍ਹਾ ਧਾਕੜ ਖਿਡਾਰੀ ਦੀ TEAM INDIA 'ਚ ਵਾਪਸੀ, BCCI ਨੇ ਕੀਤਾ ਐਲਾਨ

Saturday, Jun 06, 2026 - 03:12 PM (IST)

ਵਿਰਾਟ ਕੋਹਲੀ ਦੀ ਜਗ੍ਹਾ ਧਾਕੜ ਖਿਡਾਰੀ ਦੀ TEAM INDIA 'ਚ ਵਾਪਸੀ, BCCI ਨੇ ਕੀਤਾ ਐਲਾਨ

ਸਪੋਰਟਸ ਡੈਸਕ- ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਈਪੀਐਲ 2026 ਦੇ ਫਾਈਨਲ ਦੌਰਾਨ ਹੋਈ ਹੈਮਸਟ੍ਰਿੰਗ ਦੀ ਸੱਟ ਕਾਰਨ ਅਫਗਾਨਿਸਤਾਨ ਵਿਰੁੱਧ ਆਉਣ ਵਾਲੀ ਤਿੰਨ ਮੈਚਾਂ ਦੀ ਵਨਡੇ ਲੜੀ ਤੋਂ ਬਾਹਰ ਹੋ ਗਿਆ ਹੈ।  6 ਜੂਨ, 2026 ਨੂੰ, ਬੀਸੀਸੀਆਈ ਦੇ ਆਨਰੇਰੀ ਸਕੱਤਰ ਦੇਵਜੀਤ ਸੈਕੀਆ ਨੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਨੌਜਵਾਨ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਉਸਦੀ ਜਗ੍ਹਾ ਵਨਡੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। 

ਵਿਰਾਟ ਕੋਹਲੀ ਦੀ ਗੈਰਹਾਜ਼ਰੀ ਟੀਮ ਇੰਡੀਆ ਲਈ ਇੱਕ ਵੱਡਾ ਝਟਕਾ ਹੈ, ਪਰ ਯਸ਼ਸਵੀ ਜੈਸਵਾਲ ਦਾ ਫਾਰਮ ਟੀਮ ਨੂੰ ਮਜ਼ਬੂਤ ​​ਕਰੇਗੀ। 

ਜ਼ਿਕਰਯੋਗ ਹੈ ਕਿ ਭਾਰਤ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਆਗਾਜ਼ 13 ਜੂਨ ਨੂੰ ਧਰਮਸ਼ਾਲਾ ਵਿਖੇ ਹੋਵੇਗਾ।  ਦੂਜਾ ਮੈਚ 17 ਜੂਨ ਨੂੰ ਲਖਨਊ ਵਿਚ ਖੇਡਿਆ ਜਾਵੇਗਾ। ਤੀਜਾ ਤੇ ਆਖਰੀ ਵਨਡੇ ਮੈਚ 20 ਜੂਨ ਨੂੰ ਚੇਨਈ ਵਿਖੇ ਖੇਡਿਆ ਜਾਵੇਗਾ।


author

Tarsem Singh

Content Editor

Related News