T20 ਵਿਸ਼ਵ ਕੱਪ : ਮੀਂਹ ਦੀ ਭੇਟ ਚੜ੍ਹਿਆ ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ ਮੈਚ, ਹੋਇਆ ਰੱਦ

Wednesday, Oct 26, 2022 - 06:20 PM (IST)

T20 ਵਿਸ਼ਵ ਕੱਪ : ਮੀਂਹ ਦੀ ਭੇਟ ਚੜ੍ਹਿਆ ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ ਮੈਚ, ਹੋਇਆ ਰੱਦ

ਮੈਲਬੌਰਨ : ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਦਰਮਿਆਨ ਟੀ-20 ਵਿਸ਼ਵ ਕੱਪ ਸੁਪਰ 12 ਦਾ ਮੈਚ ਬੁੱਧਵਾਰ ਨੂੰ ਇੱਥੇ ਲਗਾਤਾਰ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਗਰੁੱਪ-1 ਦਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਣਾ ਸੀ ਪਰ ਲਗਾਤਾਰ ਮੀਂਹ ਪੈਣ ਕਾਰਨ ਖਿਡਾਰੀ ਮੈਦਾਨ ਵਿੱਚ ਨਹੀਂ ਉਤਰ ਸਕੇ।

ਨਿਰੀਖਣ ਲਈ ਨਿਰਧਾਰਿਤ ਸਮੇਂ 'ਤੇ ਕਵਰ ਹਟਾ ਦਿੱਤੇ ਗਏ ਸਨ ਪਰ ਮੁੜ ਭਾਰੀ ਮੀਂਹ ਪੈਣ ਲੱਗਾ ਸੀ। ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ ਤਾਂ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਇਸ ਤਰ੍ਹਾਂ ਦੋਵੇਂ ਟੀਮਾਂ ਨੇ ਇਸ ਮੈਚ ਤੋਂ ਇਕ-ਇਕ ਅੰਕ ਸਾਂਝਾ ਕੀਤਾ।

ਇਸ ਤੋਂ ਪਹਿਲਾਂ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਆਇਰਲੈਂਡ ਨੇ ਡਕਵਰਥ ਲੁਈਸ ਸਿਸਟਮ ਤਹਿਤ ਇੰਗਲੈਂਡ ਨੂੰ ਪੰਜ ਦੌੜਾਂ ਨਾਲ ਹਰਾਇਆ ਸੀ। ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਦੋਵਾਂ ਦਾ ਇਹ ਸੁਪਰ 12 ਵਿੱਚ ਦੂਜਾ ਮੈਚ ਸੀ। ਨਿਊਜ਼ੀਲੈਂਡ ਨੇ ਪਹਿਲੇ ਮੈਚ ਵਿੱਚ ਆਸਟਰੇਲੀਆ ਨੂੰ 89 ਦੌੜਾਂ ਨਾਲ ਹਰਾਇਆ ਸੀ ਜਦਕਿ ਅਫਗਾਨਿਸਤਾਨ ਇੰਗਲੈਂਡ ਤੋਂ ਪੰਜ ਵਿਕਟਾਂ ਨਾਲ ਹਾਰ ਗਿਆ ਸੀ।


author

Tarsem Singh

Content Editor

Related News