T20 WC : ਰੋਹਿਤ ਸ਼ਰਮਾ ਹੋਏ ਜ਼ਖ਼ਮੀ, ਜਾਣੋ ਕਿੰਨੀ ਗੰਭੀਰ ਹੈ ਸੱਟ; 2 ਦਿਨ ਬਾਅਦ ਹੈ ਇੰਗਲੈਂਡ ਨਾਲ ਸੈਮੀਫਾਈਨਲ

Tuesday, Nov 08, 2022 - 02:14 PM (IST)

T20 WC : ਰੋਹਿਤ ਸ਼ਰਮਾ ਹੋਏ ਜ਼ਖ਼ਮੀ, ਜਾਣੋ ਕਿੰਨੀ ਗੰਭੀਰ ਹੈ ਸੱਟ; 2 ਦਿਨ ਬਾਅਦ ਹੈ ਇੰਗਲੈਂਡ ਨਾਲ ਸੈਮੀਫਾਈਨਲ

ਐਡੀਲੇਡ (ਆਸਟ੍ਰੇਲੀਆ)-  ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ, ਕਪਤਾਨ ਰੋਹਿਤ ਸ਼ਰਮਾ ਜ਼ਖਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐਡੀਲੇਡ ਵਿੱਚ ਅਭਿਆਸ ਦੌਰਾਨ ਰੋਹਿਤ ਸ਼ਰਮਾ ਦਾ ਸੱਜਾ ਹੱਥ ਜ਼ਖ਼ਮੀ ਹੋ ਗਿਆ ਸੀ। ਰਾਹਤ ਦੀ ਗੱਲ ਇਹ ਹੈ ਕਿ ਸੱਟ ਤੋਂ ਬਾਅਦ ਰੋਹਿਤ ਨੂੰ ਕੁਝ ਸਮੇਂ ਬਾਅਦ ਨੈੱਟ 'ਤੇ ਦੁਬਾਰਾ ਅਭਿਆਸ ਕਰਦੇ ਦੇਖਿਆ ਗਿਆ। 

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਵੀਰਵਾਰ ਨੂੰ ਦੂਜੇ ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ। ਹਾਲਾਂਕਿ ਇਸ ਵਿਸ਼ਵ ਕੱਪ ਦੌਰਾਨ ਇੱਕ ਖਿਡਾਰੀ ਦੇ ਤੌਰ 'ਤੇ ਰੋਹਿਤ ਦੀ ਫਾਰਮ ਚਿੰਤਾ ਦਾ ਵਿਸ਼ਾ ਰਹੀ ਹੈ ਪਰ ਇੱਕ ਕਪਤਾਨ ਦੇ ਤੌਰ 'ਤੇ ਉਹ ਬਿਹਤਰੀਨ ਜ਼ਿੰਮੇਵਾਰੀ ਨਿਭਾ ਰਿਹਾ ਹੈ, ਜਿਸ ਕਾਰਨ ਕਪਤਾਨ ਦੀ ਸੱਟ ਦਾ ਅਸਰ ਪੂਰੀ ਟੀਮ 'ਤੇ ਪੈ ਸਕਦਾ ਹੈ। ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਲਈ ਰੋਹਿਤ ਦਾ ਟੀਮ ਦੇ ਨਾਲ ਰਹਿਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ : ਨੀਦਰਲੈਂਡ ਦੇ ਸਟੀਫਨ ਮਾਈਬਰਗ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਰੋਹਿਤ ਇੱਕ ਕੈਲੰਡਰ ਸਾਲ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ। ਰੋਹਿਤ ਨੇ ਇਸ ਸਾਲ 28 ਮੈਚਾਂ 'ਚ ਟੀਮ ਇੰਡੀਆ ਦੀ ਕਪਤਾਨੀ ਕੀਤੀ ਹੈ, ਜਿਸ 'ਚੋਂ ਟੀਮ ਇੰਡੀਆ ਨੇ 21 ਮੈਚ ਜਿੱਤੇ ਹਨ। ਇਸ ਰਿਕਾਰਡ ਦੇ ਨਾਲ ਰੋਹਿਤ ਨੇ ਪਾਕਿਸਤਾਨ ਦੇ ਕਪਤਾਨ ਬਾਬਰ ਨੂੰ ਪਿੱਛੇ ਛੱਡ ਦਿੱਤਾ ਹੈ। ਬਾਬਰ ਨੇ 2021 ਵਿੱਚ 29 ਮੈਚਾਂ ਵਿੱਚ ਆਪਣੀ ਟੀਮ ਦੀ ਅਗਵਾਈ ਕੀਤੀ, ਜਿਸ ਵਿੱਚੋਂ ਪਾਕਿਸਤਾਨ ਦੀ ਟੀਮ ਨੇ 20 ਮੈਚ ਜਿੱਤੇ।

ਇਸ ਵਿਸ਼ਵ ਕੱਪ ਵਿੱਚ ਭਾਰਤ ਦਾ ਹੁਣ ਤੱਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਜੇਕਰ ਪੁਆਇੰਟ ਟੇਬਲ ਦੀ ਗੱਲ ਕਰੀਏ ਤਾਂ ਭਾਰਤ ਨੂੰ ਦੋਵਾਂ ਗਰੁੱਪਾਂ 'ਚ ਸਭ ਤੋਂ ਮਜ਼ਬੂਤ​ਟੀਮ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਭਾਰਤ ਨੇ ਪੰਜ ਮੈਚਾਂ ਵਿੱਚ ਚਾਰ ਜਿੱਤਾਂ ਨਾਲ ਅੱਠ ਅੰਕ ਹਾਸਲ ਕੀਤੇ ਹਨ। ਜਦਕਿ ਇਸੇ ਗਰੁੱਪ ਵਿੱਚ ਦੂਜੇ ਸਥਾਨ ’ਤੇ ਰਹੀ ਪਾਕਿਸਤਾਨ ਨੇ ਇੰਨੇ ਹੀ ਮੈਚਾਂ ਵਿੱਚ ਛੇ ਅੰਕ ਹਾਸਲ ਕੀਤੇ। ਭਾਰਤ ਹੁਣ 10 ਨਵੰਬਰ ਵੀਰਵਾਰ ਨੂੰ ਦੂਜੇ ਸੈਮੀਫਾਈਨਲ 'ਚ ਐਡੀਲੇਡ 'ਚ ਇੰਗਲੈਂਡ ਨਾਲ ਭਿੜੇਗਾ, ਜਦਕਿ ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਪਹਿਲਾ ਸੈਮੀਫਾਈਨਲ ਇਕ ਦਿਨ ਪਹਿਲਾਂ ਸਿਡਨੀ 'ਚ ਖੇਡਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News