T20 WC, IND v NAM : 10 ਓਵਰਾਂ ਦੀ ਖੇਡ ਖਤਮ, ਨਾਮੀਬੀਆ ਦਾ ਸਕੋਰ 51/4

Monday, Nov 08, 2021 - 08:16 PM (IST)

ਸਪੋਰਟਸ ਡੈਸਕ : ਭਾਰਤ ਤੇ ਨਾਮੀਬੀਆ ਵਿਚਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦਾ 42ਵਾਂ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਜਿੱਥੇ 4 ’ਚੋਂ 2 ਮੈਚ ਜਿੱਤੇ ਹਨ, ਉਥੇ ਹੀ ਨਾਮੀਬੀਆ ਨੇ 4 ’ਚੋਂ ਇਕ ਮੈਚ ਜਿੱਤ ਕੇ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਚੁੱਕੀਆਂ ਹਨ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।

PunjabKesari

ਨਾਮੀਬੀਆ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਸਟੀਫਨ ਬਾਰਡ ਨੇ 21 ਗੇਂਦਾਂ ਵਿਚ 1 ਚੌਕੇ ਤੇ 1 ਛੱਕੇ ਦੀ ਮਦਦ ਨਾਲ 21 ਦੌੜਾਂ ਬਣਾਈਆਂ, ਮਾਈਕਲ ਵੈਨ ਲਿੰਗਨ ਨੇ 15 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ 14 ਦੌੜਾਂ ਦਾ ਯੋਗਦਾਨ ਦਿੱਤਾ ਤੇ ਕ੍ਰੇਗ ਵਿਲੀਅਮਸ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਜਾਨ ਨਿਕੋਲ ਲਾਫਟੀ-ਈਟਨ ਨੇ 5 ਦੌੜਾਂ ਬਣਾਈਆਂ।
ਭਾਰਤੀ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਰਵਿੰਦਰ ਜਡੇਜਾ ਨੇ 2 ਵਿਕਟਾਂ ਤੇ ਜਸਪ੍ਰੀਤ ਬੁਮਰਾਹ ਤੇ ਰਵੀਚੰਦਰਨ ਅਸ਼ਵਿਨ ਨੇ 1-1 ਵਿਕਟ ਹਾਸਲ ਕੀਤੀ। ਨਾਮੀਬੀਆ ਨੇ 10 ਓਵਰਾਂ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ 'ਤੇ 51 ਦੌੜਾਂ ਬਣਾ ਲਈਆਂ ਸਨ।


ਇਹ ਖ਼ਬਰ ਪੜ੍ਹੋ- ਆਸਟਰੇਲੀਆ 24 ਸਾਲ ਬਾਅਦ ਪਾਕਿ 'ਚ ਖੇਡੇਗਾ 3 ਟੈਸਟ ਤੇ 3 ਵਨ ਡੇ ਮੈਚ

PunjabKesari

 ਪਲੇਇੰਗ ਇਲੈਵਨ
ਭਾਰਤ :
ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਸੂਰਿਆ ਕੁਮਾਰ ਯਾਦਵ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ 
ਨਾਮੀਬੀਆ : ਸਟੀਫਨ ਬਾਰਡ, ਮਾਈਕਲ ਵੈਨ ਲਿੰਗਨ, ਕ੍ਰੇਗ ਵਿਲੀਅਮਸ, ਗੇਰਹਾਰਡ ਇਰਾਸਮਸ (ਕਪਤਾਨ), ਡੇਵਿਡ ਵਿਸੇ, ਜੇ ਜੇ ਸਮਿਟ, ਜਾਨ ਨਿਕੋਲ ਲਾਫਟੀ-ਈਟਨ, ਰੂਬੇਨ ਟ੍ਰੰਪੇਲਮੈਨ, ਜੇਨ ਗ੍ਰੀਨ (ਵਿਕਟਕੀਪਰ), ਜਾਨ ਫ੍ਰਿਲਿੰਕ, ਬਰਨਾਰਡ ਸ਼ੋਲਟਜ਼


Manoj

Content Editor

Related News