Team India ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਖ਼ਿਲਾਫ਼ FIR ਦਰਜ ! ਜਾਣੋ ਕੀ ਹੈ ਪੂਰਾ ਮਾਮਲਾ

Thursday, Mar 12, 2026 - 11:58 AM (IST)

Team India ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਖ਼ਿਲਾਫ਼ FIR ਦਰਜ ! ਜਾਣੋ ਕੀ ਹੈ ਪੂਰਾ ਮਾਮਲਾ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਮੁਸ਼ਕਿਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਟੀ-20 ਵਿਸ਼ਵ ਕੱਪ 2026 ਦੀ ਸ਼ਾਨਦਾਰ ਜਿੱਤ ਦੇ ਜਸ਼ਨਾਂ ਦੌਰਾਨ ਕਥਿਤ ਤੌਰ 'ਤੇ ਭਾਰਤੀ ਝੰਡੇ (ਤਿਰੰਗੇ) ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਉਨ੍ਹਾਂ ਖ਼ਿਲਾਫ਼ ਮਹਾਰਾਸ਼ਟਰ ਦੇ ਪੁਣੇ ਵਿੱਚ ਪੁਲਸ ਸਟੇਸ਼ਨ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਟੀ20 ਵਰਲਡ ਕਪ ਦੇ ਜਸ਼ਨ ਦੌਰਾਨ ਹਾਰਦਿਕ ਪੰਡਯਾ ਗਰਲਫ੍ਰੈਂਡ ਮਹਿਕਾ ਸ਼ਰਮਾ ਨਾਲ ਸ਼ਰੇਆਮ ਰੋਮਾਂਟਿਕ ਹੋਣ ਕਾਰਨ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਹੋ ਰਹੇ ਸਨ। ਹੁਣ ਉਨ੍ਹਾਂ ਖਿਲਾਫ ਇਸ ਐੱਫਆਈਆਰ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।

ਕੀ ਹੈ ਪੂਰਾ ਮਾਮਲਾ? 
ਪੁਣੇ ਦੇ ਸ਼ਿਵਾਜੀ ਨਗਰ ਪੁਲਿਸ ਸਟੇਸ਼ਨ ਵਿੱਚ ਵਕੀਲ ਵਾਜੇਦ ਖਾਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਹਾਰਦਿਕ ਪੰਡਯਾ ਜਿੱਤ ਦੇ ਜਸ਼ਨ ਵਿੱਚ ਇੰਨੇ ਮਗਨ ਸਨ ਕਿ ਉਨ੍ਹਾਂ ਨੇ ਰਾਸ਼ਟਰੀ ਝੰਡੇ ਦੇ ਸਨਮਾਨ ਦਾ ਖਿਆਲ ਨਹੀਂ ਰੱਖਿਆ। ਸ਼ਿਕਾਇਤਕਰਤਾ ਅਨੁਸਾਰ, ਪੰਡਯਾ ਨੇ ਤਿਰੰਗੇ ਨੂੰ ਆਪਣੇ ਸਰੀਰ 'ਤੇ ਲਪੇਟਿਆ ਹੋਇਆ ਸੀ ਅਤੇ ਉਹ ਆਪਣੀ ਗਰਲਫ੍ਰੈਂਡ (ਮਾਹਿਕਾ ਸ਼ਰਮਾ) ਦੇ ਨਾਲ ਲੇਟੇ ਹੋਏ ਸਨ, ਜੋ ਕਿ ਰਾਸ਼ਟਰੀ ਝੰਡੇ ਦਾ ਅਪਮਾਨ ਹੈ।

ਕਾਨੂੰਨੀ ਕਾਰਵਾਈ ਦੀ ਮੰਗ 
ਸ਼ਿਕਾਇਤਕਰਤਾ ਨੇ ਮੀਡੀਆ ਨੂੰ ਦੱਸਿਆ ਕਿ 1971 ਦੇ ਨੈਸ਼ਨਲ ਫਲੈਗ ਐਕਟ ਦੀ ਧਾਰਾ 2 (Section 2 of National Flag Act) ਦੇ ਮੁਤਾਬਕ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ ਲਾਜ਼ਮੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਾਰਦਿਕ ਨੇ ਅਜਿਹਾ ਨਾ  ਕਰਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਪੁਲਿਸ ਨੇ ਸ਼ਿਕਾਇਤ ਦੀ ਕਾਪੀ ਵਕੀਲ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ।

ਵਿਸ਼ਵ ਕੱਪ ਜਿੱਤ ਵਿੱਚ ਰਿਹਾ ਸੀ ਅਹਿਮ ਯੋਗਦਾਨ
ਜ਼ਿਕਰਯੋਗ ਹੈ ਕਿ 8 ਮਾਰਚ, 2026 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ। ਹਾਰਦਿਕ ਪਾਂਡਿਆ ਨੇ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 9 ਮੈਚਾਂ ਵਿੱਚ 217 ਦੌੜਾਂ ਬਣਾਈਆਂ ਅਤੇ 9 ਵਿਕਟਾਂ ਵੀ ਹਾਸਲ ਕੀਤੀਆਂ ਸਨ। ਉਨ੍ਹਾਂ ਨੇ ਸੈਮੀਫਾਈਨਲ ਵਿੱਚ ਇੰਗਲੈਂਡ ਵਿਰੁੱਧ ਵੀ ਅਹਿਮ ਭੂਮਿਕਾ ਨਿਭਾਈ ਸੀ।


author

Tarsem Singh

Content Editor

Related News