T20 WC, IND v NZ : ਹਾਰ ਤੋਂ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ
Monday, Nov 01, 2021 - 01:30 AM (IST)
ਦੁਬਈ- ਨਿਊਜ਼ੀਲੈਂਡ ਤੋਂ 8 ਵਿਕਟਾਂ ਨਾਲ ਹਾਰ ਤੋਂ ਬਾਅਦ ਟੀ-20 ਵਿਸ਼ਵ ਕੱਪ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਣ ਦੀ ਰਾਹ 'ਤੇ ਖੜੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਸਦੇ ਖਿਡਾਰੀ ਬੱਲੇ ਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਨਹੀਂ ਕਰ ਸਕੇ। ਕੋਹਲੀ ਨੇ ਲਗਾਤਾਰ ਦੂਜੀ ਹਾਰ ਤੋਂ ਬਾਅਦ ਕਿਹਾ ਕਿ ਇਹ ਬਹੁਤ ਅਜੀਬ ਹੈ। ਮੈਨੂੰ ਨਹੀਂ ਲੱਗਦਾ ਹੈ ਕਿ ਅਸੀਂ ਬੱਲੇ ਜਾਂ ਗੇਂਦ ਨਾਲ ਆਪਣੇ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾ ਸਕੇ। ਅਸੀਂ ਦੌੜਾਂ ਜ਼ਿਆਦਾ ਨਹੀਂ ਬਣਾਈਆਂ ਪਰ ਆਪਣੇ ਟੀਚੇ ਨੂੰ ਬਚਾਅ ਨਹੀਂ ਸਕੇ।
ਇਹ ਖ਼ਬਰ ਪੜ੍ਹੋ- ਸ਼ਹਿਜ਼ਾਦ ਨੇ ਟੀ20 'ਚ 2000 ਦੌੜਾਂ ਕੀਤੀਆਂ ਪੂਰੀਆਂ, 19 ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ
ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲਈ ਖੇਡਦੇ ਸਮੇਂ ਵਿਰੋਧੀਆਂ ਦਾ ਸਾਹਮਣਾ ਕਰਨਾ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋ ਤੁਸੀਂ ਭਾਰਤੀ ਕ੍ਰਿਕਟ ਟੀਮ ਦੇ ਲਈ ਖੇਡਦੇ ਹੋ ਤਾਂ ਪ੍ਰਸ਼ੰਸਕਾਂ ਦੀ ਹੀ ਨਹੀਂ ਬਲਕਿ ਖਿਡਾਰੀਆਂ ਦੀ ਵੀ ਕਾਫੀ ਉਮੀਦ ਹੁੰਦੀ ਹੈ। ਉਮੀਦ ਹਮੇਸ਼ਾ ਰਹੇਗੀ ਅਤੇ ਅਸੀਂ ਇੰਨੇ ਸਾਲ ਤੋਂ ਉਸਦਾ ਸਾਹਮਣਾ ਕਰਦੇ ਆਏ ਹਾਂ। ਭਾਰਤ ਦੇ ਲਈ ਖੇਡਣ ਵਾਲੇ ਹਰ ਖਿਡਾਰੀ ਨੂੰ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋ ਤੁਸੀਂ ਇਕ ਟੀਮ ਦੇ ਰੂਪ ਵਿਚ ਖੇਡਦੇ ਹੋ ਤਾਂ ਉਮੀਦ ਦਾ ਦਬਾਅ ਨਹੀਂ ਪੈਂਦਾ ਪਰ ਪਿਛਲੇ 2 ਮੈਚਾਂ ਵਿਚ ਅਸੀਂ ਅਜਿਹਾ ਕਰ ਨਹੀਂ ਸਕੇ। ਇਸ ਟੂਰਨਾਮੈਂਟ ਤੋਂ ਬਾਅਦ ਟੀ-20 ਟੀਮ ਦੀ ਕਪਤਾਨੀ ਛੱਡ ਰਹੇ ਕੋਹਲੀ ਨੇ ਕਿਹਾ ਅਸੀਂ ਠੀਕ ਹਾਂ ਤੇ ਅਜੇ ਕ੍ਰਿਕਟ ਖੇਡਣਾ ਬਾਕੀ ਹੈ।
ਇਹ ਖ਼ਬਰ ਪੜ੍ਹੋ- T20 WC, AFG vs NAM : ਅਫਗਾਨਿਸਤਾਨ ਨੇ ਨਾਮੀਬੀਆ ਨੂੰ 62 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।