ਟੀ-20 ਰੈਂਕਿੰਗ 'ਚ ਭਾਰਤ ਨੇ ਮਾਰੀ ਬਾਜ਼ੀ, ਇੰਗਲੈਂਡ ਨੂੰ ਪਛਾੜ ਬਣੀ ਨੰਬਰ-1 ਟੀਮ
Monday, Feb 21, 2022 - 04:29 PM (IST)
ਕੋਲਕਾਤਾ- ਵੈਸਟਇੰਡੀਜ਼ ਖ਼ਿਲਾਫ਼ ਤੀਜਾ ਤੇ ਆਖ਼ਰੀ ਟੀ-20 ਮੈਚ ਜਿੱਤਣ ਦੇ ਬਾਅਦ ਟੀਮ ਇੰਡੀਆ ਖੇਡ ਦੇ ਸਭ ਤੋਂ ਛੋਟੇ ਫਾਰਮੈਟ 'ਚ ਨੰਬਰ ਇਕ ਟੀਮ ਬਣ ਗਈ ਹੈ। ਇਸ ਜਿੱਤ ਨੇ ਭਾਰਤ ਨੂੰ ਟੀ-20 ਟੀਮ ਰੈਂਕਿੰਗ ਦੇ ਚੋਟੀ 'ਤੇ ਕਾਬਜ ਇੰਗਲੈਂਡ ਤੋਂ ਅੱਗੇ ਨਿਕਲਣ 'ਚ ਮਦਦ ਕੀਤੀ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੇ 269 ਅੰਕ ਹੋ ਗਏ ਹਨ, ਜੋ ਇੰਗਲੈਂਡ ਦੀ ਟੀਮ ਦੇ ਬਰਾਬਰ ਹਨ। ਹਾਲਾਂਕਿ ਦੋਵੇਂ ਟੀਮਾਂ ਇੰਗਲੈਂਡ ਤੇ ਭਾਰਤ ਦੀ ਰੇਟਿੰਗ ਬਰਾਬਰ (269) ਹੈ ਪਰ ਭਾਰਤ ਦੇ ਕੁਲ 10,484 ਅੰਕ ਹਨ ਜੋ ਇੰਗਲੈਂਡ ਦੇ 10,474 ਤੋਂ 10 ਜ਼ਿਆਦਾ ਹੈ।
ਇਹ ਵੀ ਪੜ੍ਹੋ : ਭਾਰਤ ਨੇ ਬਣਾਇਆ ਡੈੱਥ ਓਵਰ ਦਾ ਆਪਣਾ ਸਭ ਤੋਂ ਵੱਡਾ ਸਕੋਰ, ਇੰਗਲੈਂਡ ਨੂੰ ਛੱਡਿਆ ਪਿੱਛੇ
ਪਾਕਿਸਤਾਨ (266 ਦੀ ਰੇਟਿੰਗ), ਨਿਊਜ਼ੀਲੈਂਡ (255) ਤੇ ਦੱਖਣੀ ਅਫਰੀਕਾ (253) ਚੋਟੀ ਦੇ ਪੰਜ ਦੇਸ਼ਾਂ ਤੋਂ ਬਾਹਰ ਹੋ ਗਏ ਹਨ, ਜਦਕਿ ਆਸਟਰੇਲੀਆ (249) ਸ਼੍ਰੀਲੰਕਾ ਖ਼ਿਲਾਫ਼ 4-1 ਨਾਲ ਸੀਰੀਜ਼ ਜਿੱਤ ਕੇ ਛੇਵੇਂ ਸਥਾਨ 'ਤੇ ਬਣਿਆ ਹੋਇਆ ਹੈ। ਤੀਜੇ T20I 'ਚ 17 ਦੌੜਾਂ ਦੀ ਜਿੱਤ ਦੇ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 3-0 ਨਾਲ ਜਿੱਤ ਲਈ। ਇਸ ਤੋਂ ਪਹਿਲਾਂ ਮੈੱਨ ਇਨ ਬਲੂ ਨੇ ਵਨ-ਡੇ ਸੀਰੀਜ਼ 'ਚ ਵੀ ਵੈਸਟਇੰਡੀਜ਼ ਨੂੰ 3-0 ਨਾਲ ਕਲੀਨ ਸਵੀਪ ਕੀਤਾ ਸੀ। ਭਾਰਤ ਵੀਰਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾ ਦੀ ਟੀ-20 ਸੀਰੀਜ਼ 'ਚ ਸ਼੍ਰੀਲੰਕਾਂ ਦੇ ਖਿਲਾਫ਼ ਖੇਡੇਗਾ।
ਇਹ ਵੀ ਪੜ੍ਹੋ : IND v WI 3rd T20I : ਭਾਰਤ ਨੇ ਵਿੰਡੀਜ਼ ਦਾ 3-0 ਨਾਲ ਕੀਤਾ ਸਫਾਇਆ
ਸੂਰਯਕੁਮਾਰ ਯਾਦਵ ਦੀ 65 ਦੌੜਾਂ ਦੀ ਪਾਰੀ ਨੂੰ ਉਤਸ਼ਾਹੀ ਗੇਂਦਬਾਜ਼ੀ ਪ੍ਰਦਰਸ਼ਨ ਦਾ ਸਮਰਥਨ ਮਿਲਿਆ ਤੇ ਭਾਰਤ ਨੇ ਐਤਵਾਰ ਨੂੰ ਤੀਜੇ ਤੇ ਆਖ਼ਰੀ ਟੀ-20 ਮੈਚ 'ਚ ਵੈਸਟਇੰਡੀਜ਼ ਨੂੰ ਹਰਾ ਦਿੱਤਾ। ਹਰਸ਼ਲ ਪਟੇਲ ਨੇ ਤਿੰਨ ਵਿਕਟਾਂ ਲਈਆਂ ਜਦਿਕ ਵੈਂਕਟੇਸ਼ ਅਈਅਰ ਨੇ ਵੀ ਦੋ ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤੋਂ ਪਹਿਲਾਂ ਸੂਰਯਕੁਮਾਰ ਯਾਦਵ (65) ਤੇ ਵੈਂਕਟੇਸ਼ ਅਈਅਰ (35*) ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 184/5 ਦੌੜਾਂ ਬਣਾਈਆਂ। ਆਖ਼ਰੀ ਪੰਜ ਓਵਰਾਂ 'ਚ ਮੇਜ਼ਬਾਨ ਟੀਮ ਕੁਲ 86 ਦੌੜਾਂ ਜੋੜਨ 'ਚ ਸਫਲ ਰਹੀ ਜਿਸ ਨਾਲ ਸਕੋਰ 180 ਦੌੜਾਂ ਦੇ ਪਾਰ ਚਲਾ ਗਿਆ। ਅਈਅਰ ਤੇ ਸੂਰਯਕੁਮਾਰ ਯਾਦਵ ਨੇ ਪੰਜਵੇਂ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।