ਟੀ10 ਫਾਰਮੈਟ ਦਾ ਭਵਿੱਖ ਉੱਜਵਲ, ਓਲੰਪਿਕ ’ਚ ਵੀ ਖੇਡਿਆ ਜਾ ਸਕਦੈ : ਡੂ ਪਲੇਸਿਸ

11/10/2021 9:26:23 PM

ਅਬੂ ਧਾਬੀ- ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਡੂ ਪਲੇਸਿਸ ਨੂੰ ਲੱਗਦਾ ਹੈ ਕਿ ਟੀ-10 ਫਾਰਮੈਟ ਦਾ ਭਵਿੱਖ ਉੱਜਵਲ ਹੈ। ਇਸ ਨੂੰ ਓਲੰਪਿਕ ’ਚ ਵੀ ਖੇਡਿਆ ਜਾ ਸਕਦਾ ਹੈ। ਇਹ ਤਜਰਬੇਕਾਰ ਬੱਲੇਬਾਜ਼ 19 ਨਵੰਬਰ ਤੋਂ 4 ਦਸੰਬਰ ਤੱਕ ਜਾਏਦ ਕ੍ਰਿਕਟ ਸਟੇਡੀਅਮ ’ਚ ਖੇਡੀ ਜਾਣ ਵਾਲੀ ਅਬੂਧਾਬੀ ਟੀ-10 ਲੀਗ ’ਚ ਡੈਬਿਊ ਕਰਨ ਲਈ ਤਿਆਰ ਹਨ। ਡੂ ਪਲੇਸਿਸ ਨੇ ਕਿਹਾ ਕਿ ਮੈਂ ਲੰਮੇ ਸਮੇਂ ਤੱਕ ਤਿੰਨਾਂ ਫਾਰਮੈਟਸ ’ਚ ਖੇਡ ਚੁੱਕਾ ਹਾਂ ਅਤੇ ਮੈਂ ਹੁਣ ਵੀ ਟੀ-10 ਫਾਰਮੈਟ ਪ੍ਰਤੀ ਉਤਸਾਹਿਤ ਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਵਰਗੇ ਖਿਡਾਰੀ ਇਸ ਤਰ੍ਹਾਂ ਦੇ ਟੂਰਨਾਮੈਂਟ ’ਚ ਖੇਡਣਾ ਚਾਹੁਣਗੇ। 

ਇਹ ਖਬਰ ਪੜ੍ਹੋ- ਨੈਸ਼ਨਲ ਪਹਿਲਵਾਨ ਨਿਸ਼ਾ ਦਹੀਆ ਦੀ ਹੱਤੀਆ ਦੀ ਖਬਰ ਝੂਠੀ, ਖੁਦ ਵੀਡੀਓ ਜਾਰੀ ਕਰ ਕਿਹਾ- ਮੈਂ ਬਿਲਕੁਲ ਠੀਕ ਹਾਂ

ਉਸ ਨੇ ਕਿਹਾ ਕਿ ਟੀ-10 ਦਾ ਭਵਿੱਖ ਵਧੀਆ ਦਿੱਸ ਰਿਹਾ ਹੈ। ਇਹ ਇਸ ਤਰ੍ਹਾਂ ਦਾ ਫਾਰਮੈਟ ਹੈ, ਜਿਸ ਨੂੰ ਓਲੰਪਿਕ ’ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਟੀ-10 ’ਚ ਲੱਗਣ ਵਾਲਾ ਘੱਟ ਸਮਾਂ ਵੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਮੈਨੂੰ ਲੱਗਦਾ ਹੈ ਕਿ ਟੀ-10 ਹੋਰ ਵਧੀਆ ਹੁੰਦਾ ਜਾ ਰਿਹਾ ਹੈ। ਸਾਲ ਦੇ ਸ਼ੁਰੂ ਵਿਚ ਆਈ. ਸੀ. ਸੀ. (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਨੇ ਪੁਸ਼ਟੀ ਕੀਤੀ ਸੀ ਕਿ ਉਹ 2028 ਲਾਸ ਏਂਜਲਸ ਓਲੰਪਿਕ ਵਿਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਪੇਸ਼ਕਸ਼ ਕਰਨਗੇ।

ਇਹ ਖਬਰ ਪੜ੍ਹੋ- T20 WC, 1st Semi Final : ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਦਿੱਤਾ 167 ਦੌੜਾਂ ਦਾ ਟੀਚਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News