T-20 WC : ਚਾਹਲ ਨੂੰ ਬਾਹਰ ਕਰਨ ''ਤੇ ਕੋਹਲੀ ਦਾ ਵੱਡਾ ਬਿਆਨ, ਕਿਹਾ- ਇਸ ਕਾਰਨ ਰਾਹੁਲ ਨੂੰ ਚੁਣਿਆ

Sunday, Oct 17, 2021 - 06:45 PM (IST)

T-20 WC : ਚਾਹਲ ਨੂੰ ਬਾਹਰ ਕਰਨ ''ਤੇ ਕੋਹਲੀ ਦਾ ਵੱਡਾ ਬਿਆਨ, ਕਿਹਾ- ਇਸ ਕਾਰਨ ਰਾਹੁਲ ਨੂੰ ਚੁਣਿਆ

ਦੁਬਈ- ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸਵੀਕਾਰ ਕੀਤਾ ਹੈ ਕਿ ਯੁਜ਼ਵੇਂਦਰ ਚਾਹਲ ਜਿਹੇ ਖਿਡਾਰੀ ਨੂੰ ਟੀ-20 ਵਰਲਡ ਕੱਪ ਦੀ ਟੀਮ ਤੋਂ ਬਾਹਰ ਰੱਖਣ ਦਾ ਫ਼ੈਸਲਾ ਮੁਸ਼ਕਲ ਸੀ ਪਰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀਆਂ ਹੌਲੀਆਂ ਪਿੱਚਾਂ 'ਚ ਗੇਂਦਬਾਜ਼ੀ 'ਚ ਰਫ਼ਤਾਰ ਕਾਰਨ ਰਾਹੁਲ ਚਾਹਰ ਨੂੰ ਚੁਣਿਆ ਗਿਆ। ਰਾਜਸਥਾਨ ਦੇ ਚਾਹਰ ਨੇ ਆਈ. ਪੀ. ਐੱਲ. ਦੇ ਸੈਸ਼ਨ 'ਚ ਮੁੰਬਈ ਇੰਡੀਅਨਜ਼ ਲਈ 11 ਮੈਚਾਂ 'ਚ 13 ਵਿਕਟਾਂ ਲਈਆਂ ਪਰ ਆਖ਼ਰੀ ਪੜਾਅ 'ਚ ਉਨ੍ਹਾਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ। ਜਦਕਿ ਚਾਹਲ ਨੇ 15 ਮੈਚਾਂ 18 ਵਿਕਟਾਂ ਲਈਆਂ ਤੇ ਹਰਸ਼ਲ ਪਟੇਲ (32 ਵਿਕਟਾਂ) ਦੇ ਬਾਅਦ ਉਨ੍ਹਾਂ ਨੇ ਬੈਂਗਲੁਰੂ ਲਈ ਸਭ ਤੋਂ ਜ਼ਿਆਦਾ ਵਿਕਟਾਂ ਝਟਕਾਈਆਂ।

ਇਹ ਵੀ ਪੜ੍ਹੋ : ਮੈਦਾਨ ਦੇ ਅੰਦਰ ਅਪਾਰ ਸਫਲਤਾ ਤੋਂ ਬਾਅਦ ਹੁਣ ਟੀਮ ਇੰਡੀਆ ਦੇ ‘ਮੇਂਟੋਰ’ ਧੋਨੀ ’ਤੇ ਸਾਰਿਆਂ ਦੀਆਂ ਨਜ਼ਰਾਂ

PunjabKesari

ਕੋਹਲੀ ਨੇ ਟੀ-20 ਵਰਲਡ ਕੱਪ ਤੋਂ ਪਹਿਲਾਂ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਕਪਤਾਨਾਂ ਦੀ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਇਹ ਚੁਣੌਤੀਪੂਰਨ ਫ਼ੈਸਲਾ ਸੀ ਪਰ ਅਸੀਂ ਇਸ ਲਈ ਰਾਹੁਲ ਚਾਹਰ ਨੂੰ ਚੁਣਿਆ ਕਿਉਂਕਿ ਪਿਛਲੇ ਕੁਝ ਸੈਸ਼ਨ 'ਚ ਉਸ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਉਹ ਰਫ਼ਤਾਰ ਨਾਲ ਗੇਂਦਬਾਜ਼ੀ ਕਰਦਾ ਹੈ। ਉਨ੍ਹਾਂ ਕਿਹਾ ਕਿ ਚਾਹਰ ਦੇ ਪ੍ਰਦਰਸ਼ਨ 'ਚ ਨਿਰੰਤਰਤਾ 'ਤੇ ਵੀ ਚੋਣ ਕਮੇਟੀ ਦੀ ਬੈਠਕ 'ਚ ਗੱਲ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਟੂਰਨਾਮੈਂਟ 'ਚ ਵਿਕਟ ਹੌਲੇ ਹੁੰਦੇ ਜਾਣਗੇ । ਅਜਿਹੇ 'ਚ ਜ਼ਿਆਦਾ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਹੌਲੇ ਗੇਂਦਬਾਜ਼ਾਂ ਬੱਲੇਬਾਜ਼ਂ ਨੂੰ ਜ਼ਿਆਦਾ ਪਰੇਸ਼ਾਨ ਕਰ ਸਕਣਗੇ।

PunjabKesari

ਰਾਹੁਲ ਅਜਿਹੇ ਗੇਂਦਬਾਜ਼ ਹਨ ਜੋ ਵਿਕਟਾਂ ਝਟਕਾਉਣ ਦੇ ਹੁਨਰ 'ਚ ਮਾਹਰ ਹਨ। ਚਾਹਲ ਨੂੰ ਬਾਹਰ ਰੱਖਣ ਦਾ ਫ਼ੈਸਲਾ ਹਾਲਾਂਕਿ ਕਾਫ਼ੀ ਮੁਸ਼ਕਲ ਸੀ ਪਰ ਵਰਲਡ ਕੱਪ ਟੀਮ 'ਚ ਗਿਣਤੀ ਸੀਮਿਤ ਹੁੰਦੀ ਹੈ ਤੇ ਹਰ ਕਿਸੇ ਨੂੰ ਜਗ੍ਹਾ ਨਹੀਂ ਮਿਲ ਸਕਦੀ। ਉਨ੍ਹਾਂ ਨੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦਾ ਵੀ ਬਚਾਅ ਕੀਤਾ ਜਿਨ੍ਹਾਂ ਨੂੰ ਆਈ. ਪੀ. ਐੱਲ. ਦੇ ਦੌਰਾਨ ਯੂ. ਏ. ਈ. 'ਚ ਜ਼ਿਆਦਾ ਸਵਿੰਗ ਨਹੀਂ ਮਿਲ ਸਕੀ। ਕੋਹਲੀ ਨੇ ਕਿਹਾ ਕਿ ਉਸ ਦੀ ਇਕਾਨਮੀ ਰੇਟ ਲਾਜਵਾਬ ਹੈ। ਦਬਾਅ ਦੇ ਹਾਲਾਤ 'ਚ ਤਜਰਬਾ ਕਾਫ਼ੀ ਕੰਮ ਆਉਂਦਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਆਈ. ਪੀ. ਐੱਲ. ਦੇ ਸਾਡੇ ਆਖ਼ਰੀ ਮੈਚ 'ਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਉਸ ਨੇ ਏ.ਬੀ. ਡਿਵਿਲੀਅਰਸ ਦੇ ਖ਼ਿਲਾਫ਼ ਗੇਂਦਬਾਜ਼ੀ ਕੀਤੀ ਸੀ ਜੋ ਦੁਨੀਆ 'ਚ ਟੀ-20 ਕ੍ਰਿਕਟ ਦੇ ਸਭ ਤੋਂ ਖ਼ਤਰਨਾਕ ਦੋ ਜਾਂ ਤਿੰਨ ਫਿਨਿਸ਼ਰਸ 'ਚੋਂ ਹਨ। 

ਇਹ ਵੀ ਪੜ੍ਹੋ : ਬੰਗਲਾਦੇਸ਼-ਸਕਾਟਲੈਂਡ ਦੇ ਮੈਚ ਨਾਲ ਹੋਵੇਗਾ ਟੀ-20 ਵਿਸ਼ਵ ਕੱਪ ਦਾ ਆਗਾਜ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News