T-20 WC : ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਮਿਲੀ ਭਾਰਤੀ ਟੀਮ ''ਚ ਜਗ੍ਹਾ

Sunday, Oct 10, 2021 - 02:09 PM (IST)

T-20 WC : ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਮਿਲੀ ਭਾਰਤੀ ਟੀਮ ''ਚ ਜਗ੍ਹਾ

ਦੁਬਈ- ਸਨਰਾਈਜ਼ਰਜ਼ ਹੈਦਰਾਬਾਦ ਦੇ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਸ਼ਾਨਦਾਰ ਡੈਬਿਊ ਕਰਨ ਦੇ ਬਾਅਦ ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਟੀ-20 ਵਰਲਡ ਕੱਪ ਲਈ ਭਾਰਤੀ ਟੀਮ ਦੇ ਨੈੱਟ ਗੇਂਦਬਾਜ਼ ਦੇ ਰੂਪ 'ਚ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) 'ਚ ਰਹਿਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਕਿਹਾ ਹੈ, ਮੈਂ T-20 WC 'ਚ ਪਾਰੀ ਦੀ ਸ਼ੁਰੂਆਤ ਕਰਾਂਗਾ - ਇਸ਼ਾਨ ਕਿਸ਼ਨ

ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਪਹਿਲਾਂ ਸੀਨੀਅਰ ਪੱਧਰ ਦੇ ਸਿਰਫ਼ ਦੋ ਘਰੇਲੂ ਮੈਚ ਖੇਡਣ ਵਾਲੇ 21 ਸਾਲਾ ਇਸ ਗੇਂਦਬਾਜ਼ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੂੰ ਟੀਮ ਦੇ ਨਾਲ ਨੈੱਟ ਗੇਂਦਬਾਜ਼ ਦੇ ਤੌਰ 'ਤੇ ਬੁਲਾਇਆ ਗਿਆ ਹੈ। ਉਮਰਾਨ ਨੇ ਇਸ ਸੈਸ਼ਨ 'ਚ ਆਪਣੀ ਤੇਜ਼ ਰਫ਼ਤਾਰ ਦੀ ਗੇਂਦਬਾਜ਼ੀ ਨਾਲ ਕਈ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਉਹ ਲਗਾਤਾਰ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਹੇ ਸਨ। ਉਨ੍ਹਾਂ ਨੇ 153 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਈ. ਪੀ. ਐੱਲ. ਦੀ ਸਭ ਤੋਂ ਤੇਜ਼ ਗੇਂਦ ਵੀ ਥ੍ਰੋਅ ਕੀਤੀ।

PunjabKesariਉਮਰਾਨ ਦੇ ਪਿਤਾ ਫਲ ਦੀ ਦੁਕਾਨ ਦੇ ਮਾਲਕ ਹਨ। ਐੱਸ. ਆਰ. ਐੱਚ. ਦੇ ਇਕ ਕਰੀਬੀ ਸੂਤਰ ਨੇ ਗੁਪਤਤਾ ਦੀ ਸ਼ਰਤ 'ਤੇ ਦੱਸਿਆ ਕਿ ਹਾਂ ਉਮਰਾਨ ਇੱਥੇ ਰੁਕ ਰਿਹਾ ਹੈ ਕਿਉਂਕਿ ਉਹ ਨੈੱਟ ਗੇਂਦਬਾਜ਼ ਦੇ ਤੌਰ 'ਤੇ ਟੀਮ ਇੰਡੀਆ ਦੇ ਬਾਇਓ-ਬਬਲ 'ਤ ਸ਼ਾਮਲ ਹੋਵੇਗਾ। ਆਈ. ਪੀ. ਐੱਲ. ਦੇ ਆਪਣੇ ਡੈਬਿਊ ਸੈਸ਼ਨ 'ਚ ਇਸ ਤੇਜ਼ ਗੇਂਦਬਾਜ਼ ਨੇ ਤਿੰਨ ਮੈਚਾਂ 'ਚ ਦੋ ਵਿਕਟ ਝਟਕੇ। ਉਨ੍ਹਾਂ ਦੀ ਟੀਮ ਹਾਲਾਂਕਿ ਪੁਆਇੰਟ ਟੇਬਲ 'ਚ ਆਖ਼ਰੀ ਸਥਾਨ 'ਤੇ ਰਹੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਉਮਰਾਨ ਦੀ ਸ਼ਲਾਘਾ ਕੀਤੀ ਸੀ।
ਇਹ ਵੀ ਪੜ੍ਹੋ : ਗੋਲਡਨ ਬੁਆਏ ਨੀਰਜ ਚੋਪੜਾ ਨੇ ਦੁਬਈ ’ਚ ਕੀਤੀ ਸਕਾਈ ਡਾਈਵਿੰਗ

PunjabKesariਕੋਹਲੀ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਕਿਹਾ ਕਿ ਇਹ ਟੂਰਨਾਮੈਂਟ ਹਰ ਸਾਲ ਹੁਨਰਬਾਜ਼ਾਂ ਨੂੰ ਸਾਹਮਣੇ ਲਿਆਉਂਦਾ ਹੈ, ਇਕ ਖਿਡਾਰੀ ਨੂ੍ੰ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੇ ਹੋਏ ਦੇਖਣਾ ਚੰਗਾ ਲਗਦਾ ਹੈ। ਇੱਥੋਂ ਖਿਡਾਰੀਆਂ ਦੀ ਤਰੱਕੀ ਨੂੰ ਸਮਝਣਾ ਮਹਤੱਵਪੂਰਨ ਹੈ। ਭਾਰਤੀ ਟੀਮ ਟੀ-20 ਵਰਲਡ ਕੱਪ 'ਚ 24 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News