ਟੀ10 : ਪਾਕਿ ਅੰਪਾਇਰ ਅਲੀਮ ਡਾਰ ਦੇ ਸਿਰ 'ਤੇ ਲੱਗੀ ਗੇਂਦ, ਵੀਡੀਓ
Monday, Nov 29, 2021 - 01:32 AM (IST)

ਨਵੀਂ ਦਿੱਲੀ- ਆਬੂ ਧਾਬੀ ਟੀ10 ਲੀਗ ਦੇ ਦੌਰਾਨ ਪਾਕਿਸਤਾਨ ਦੇ ਅੰਪਾਇਰ ਅਲੀਮ ਡਾਰ ਦੇ ਸਿਰ 'ਤੇ ਗੇਂਦ ਲੱਗ ਗਈ। ਚੇਨਈ ਬ੍ਰੇਵਸ ਤੇ ਨਾਰਦਰਨ ਵਾਰੀਅਰਸ ਵਿਚਾਲੇ ਮੈਚ ਖੇਡਿਆ ਜਾ ਰਿਹਾ ਸੀ ਉਦੋਂ ਇਹ ਘਟਨਾ ਹੋਈ। 53 ਸਾਲ ਦੇ ਅਲੀਮ ਗੇਂਦ ਤੋਂ ਬਚਣ ਦੇ ਲਈ ਦੌੜ ਰਹੇ ਸਨ ਪਰ ਬਚ ਨਹੀਂ ਸਕੇ। ਗੇਂਦ ਲੱਗਣ ਤੋਂ ਬਾਅਦ ਉਹ ਦਰਦ ਮਹਿਸੂਸ ਕਰ ਰਹੇ ਸਨ। ਫਿਜ਼ੀਓ ਨੂੰ ਸੱਦਿਆ ਗਿਆ, ਜਿਨ੍ਹਾਂ ਨੇ ਡਾਰ ਦੀ ਜਾਂਚ ਕੀਤੀ। ਹਾਲਾਂਕਿ ਇਸ ਦੌਰਾਨ ਫੀਲਡਿੰਗ ਕਰ ਰਹੇ ਖਿਡਾਰੀ ਵੀ ਅੰਪਾਇਰ ਦੇ ਸਿਰ ਦੀ ਮਾਲਿਸ਼ ਕਰਦੇ ਨਜ਼ਰ ਆਏ। ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਕੁਆਲੀਫਾਇੰਗ : 6 ਸ਼੍ਰੀਲੰਕਾਈ ਮਹਿਲਾ ਕ੍ਰਿਕਟਰ ਕੋਰੋਨਾ ਪਾਜ਼ੇਟਿਵ
Aleem Dar 🤣🤣 pic.twitter.com/Zp0mL8xwj6
— Stay Cricket (@staycricket) November 24, 2021
ਟੀ-20 ਵਿਸ਼ਵ ਕੱਪ ਦੇ ਦੌਰਾਨ ਵੀ ਅਲੀਮ ਡਾਰ ਦੇ ਨਾਲ ਅਜਿਹੀ ਘਟਨਾ ਵਾਪਰੀ ਸੀ। ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਅਫਰੀਕੀ ਖਿਡਾਰੀ ਰੈਸੀ ਵਾਨ ਡੇਰ ਡੁਸੇਨ ਨੇ ਕੈਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਗੇਂਦ ਇੰਨੀ ਤੇਜ਼ ਸੀ ਕਿ ਉਸਦੇ ਹੱਥ ਨਾਲ ਲੱਗ ਕੇ ਉੱਪਰ ਚੱਲ ਗਈ। ਡੁਸੇਨ ਨੇ ਗੇਂਦ ਫਿਰ ਫੜਿਆ ਤੇ ਬਾਲਿੰਗ ਐਂਡ 'ਤੇ ਥ੍ਰੋਅ ਕਰ ਦਿੱਤਾ। ਅੰਪਾਇਰ ਅਲੀਮ ਡਾਰ ਗੇਂਦ ਦੇ ਸਾਹਮਣੇ ਸਨ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾ ਲਿਆ। ਦੱਸ ਦੇਈਏ ਕਿ ਆਸਟਰੇਲੀਆਈ ਫ੍ਰੈਂਚਾਇਜ਼ੀ ਲੀਗ ਬਿੱਗ ਬੈਸ਼ ਲੀਗ ਵਿਚ ਕਈ ਅੰਪਾਇਰ ਹੈਲਮੇਟ ਪਾ ਕੇ ਮੈਦਾਨ 'ਤੇ ਉਤਰਦੇ ਹਨ। ਆਈ. ਸੀ. ਸੀ. ਇਸ ਗੱਲ 'ਤੇ ਵੀ ਵਿਚਾਰ ਕਰ ਰਿਹਾ ਹੈ ਕਿ ਸ਼ਾਰਟ ਫਾਰਮੈੱਟ ਵਿਚ ਇਸ ਨੂੰ ਲਾਗੂ ਕੀਤਾ ਜਾਵੇ ਪਰ ਅਜੇ ਤੱਕ ਇਸ 'ਤੇ ਗੱਲ ਅੱਗੇ ਨਹੀਂ ਵਧੀ ਹੈ।
ਇਹ ਖ਼ਬਰ ਪੜ੍ਹੋ- ਹਾਕੀ ਵਿਸ਼ਵ ਕੱਪ ਜੂਨੀਅਰ : ਅਰਜਨਟੀਨਾ ਤੋਂ ਹਾਰ ਕੇ ਪਾਕਿ ਬਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।