ਸ਼ਯੋਰਾਣ ਤੇ ਨੀਰੂ ਦੂਜੇ ਸ਼ਾਟਗਨ ਰਾਸ਼ਟਰੀ ਟ੍ਰਾਇਲ ’ਚ ਚੋਟੀ ’ਤੇ

Wednesday, May 28, 2025 - 10:59 AM (IST)

ਸ਼ਯੋਰਾਣ ਤੇ ਨੀਰੂ ਦੂਜੇ ਸ਼ਾਟਗਨ ਰਾਸ਼ਟਰੀ ਟ੍ਰਾਇਲ ’ਚ ਚੋਟੀ ’ਤੇ

ਨਵੀਂ ਦਿੱਲੀ- ਲਕਸ਼ੈ ਸ਼ਯੋਰਾਣ ਤੇ ਨੀਰੂ ਢਾਂਡਾ ਨੇ ਮੰਗਲਵਾਰ ਨੂੰ ਇੱਥੇ ਡਾ. ਕਰਣੀ ਸਿੰਘ ਨਿਸ਼ਾਨੇਬਾਜ਼ੀ ਕੰਪਲੈਕਸ ਵਿਚ ਆਯੋਜਿਤ ਦੂਜੇ ਸ਼ਾਟਗਨ ਰਾਸ਼ਟਰੀ ਟ੍ਰਾਇਲ ਦੀ ਟ੍ਰੈਪ ਫਾਈਨਲ ਵਿਚ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ।

ਲਕਸ਼ੈ ਨੇ ਕੁਆਲੀਫਿਕੇਸ਼ਨ ਵਿਚ 120 ਅੰਕ ਹਾਸਲ ਕਰਦੇ ਹੋਏ ਫਾਈਨਲ ਵਿਚ ਜਗ੍ਹਾ ਬਣਾਈ। ਉਸ ਨੇ ਫਾਈਨਲ ਵਿਚ 43 ਅੰਕ ਹਾਸਲ ਕਰ ਕੇ ਜਸਵਿੰਦਰ ਸਿੰਘ ਨੂੰ ਦੋ ਅੰਕਾਂ ਨਾਲ ਪਛਾੜ ਕੇ ਜਿੱਤ ਦਰਜ ਕੀਤੀ।

ਰਾਸ਼ਟਰੀ ਖੇਡਾਂ ਦੀ ਸੋਨ ਤਮਗਾ ਜੇਤੂ ਨੀਰੂ ਨੇ ਮਹਿਲਾ ਵਰਗ ਦੇ ਫਾਈਨਲ ਵਿਚ ਆਸ਼ਿਮਾ ਅਹਿਲਾਵਤ ਨੂੰ 40-39 ਦੇ ਨੇੜਲੇ ਫਰਕ ਨਾਲ ਹਰਾ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਓਲੰਪੀਅਨ ਰਾਜੇਸ਼ਵਰੀ ਕੁਮਾਰੀ ਨੇ 31 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।


author

Tarsem Singh

Content Editor

Related News