ਕੋਵਿਡ ਦੇ ਕਾਰਨ ਸੈਯੱਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਰੱਦ

Friday, Sep 10, 2021 - 12:37 AM (IST)

ਕੋਵਿਡ ਦੇ ਕਾਰਨ ਸੈਯੱਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਰੱਦ

ਨਵੀਂ ਦਿੱਲੀ- ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀ. ਡਬਲਯੂ. ਐੱਫ.) ਨੇ ਵੀਰਵਾਰ ਨੂੰ ਸੈਯੱਦ ਮੋਦੀ ਅੰਤਰਰਾਸ਼ਟਰੀ ਸੁਪਰ 300 ਟੂਰਨਾਮੈਂਟ ਰੱਦ ਕਰ ਦਿੱਤਾ। ਲਗਾਤਾਰ ਦੂਜੇ ਇਸ ਸਾਲ ਮੁਕਾਬਲੇ ਨੂੰ ਆਯੋਜਿਤ ਨਹੀਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਚੱਲਦੇ ਪਿਛਲੇ ਸਾਲ ਵੀ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਨਾਲ ਇਸ ਸਾਲ ਲਖਨਊ ਵਿਚ 12 ਤੋਂ 17 ਅਕਤੂਬਰ ਤੱਕ ਖੇਡਿਆ ਜਾਣਾ ਸੀ।

ਇਹ ਖ਼ਬਰ ਪੜ੍ਹੋ- ਸਿਹਤ ਵਿਭਾਗ 'ਚ 21 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ


ਖੇਡ ਦੀ ਸਰਵਉੱਚ ਸੰਸਥਾ ਨੇ ਇਕ ਬਿਆਨ ਵਿਚ ਕਿਹਾ ਕਿ ਬੀ. ਡਬਲਯੂ. ਐੱਫ. ਟੂਰਨਾਮੈਂਟ ਕੈਲੰਡਰ 2021 ਦੇ ਅਪਡੇਟ ਦੀ ਅਗਸਤ ਵਿਚ ਹੋਈ ਘੋਸ਼ਣਾ 'ਚ ਅੱਗੇ ਬੀ. ਡਬਲਯੂ. ਐੱਫ. ਪੁਸ਼ਟੀ ਕਰ ਸਕਦਾ ਹੈ ਕਿ ਸੈਯੱਦ ਮੋਦੀ ਅੰਤਰਰਾਸ਼ਟਰੀ 2021 ਟੂਰਨਾਮੈਂਟ ਹੁਣ ਰੱਦ ਹੋ ਗਿਆ ਹੈ। ਬੀ. ਡਬਲਯੂ. ਐੱਫ. ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਪੈਦਾ ਹੋਈਆਂ ਜਟਿਲਤਾਵਾਂ ਅਤੇ ਪਾਬੰਦੀਆਂ ਦੇ ਕਾਰਨ ਕਈ ਟੂਰਨਾਮੈਂਟ ਨੂੰ ਰੱਦ ਕਰਨਾ ਪਿਆ ਸੀ। ਉਸ ਨੇ ਭਾਰਤ ਵਿਚ ਇਸ ਟੂਰਨਾਮੈਂਟ ਨੂੰ ਰੱਦ ਕਰਨ ਦੇ ਪਿੱਛੇ ਦਾ ਕਾਰਨ ਨਹੀਂ ਦੱਸਿਆ। ਬਿਆਨ ਦੇ ਅਨੁਸਾਰ- ਟੂਰਨਾਮੈਂਟ ਦੇ ਆਯੋਜਕ ਬੈਡਮਿੰਟਨ ਐਸੋਸੀਏਸ਼ਨ (ਬੀ. ਏ. ਆਈ.) ਨੇ ਸਥਾਨਕ ਸਰਕਾਰੀ ਅਧਿਕਾਰੀਆਂ ਤੇ ਬੀ. ਡਬਲਯੂ. ਐੱਫ. ਦੇ ਨਾਲ ਸਲਾਹ ਮਸ਼ਵਰਾ ਕਰਕੇ ਇਹ ਫੈਸਲਾ ਕੀਤਾ ਹੈ। ਇਸ ਦੇ ਅਨੁਸਾਰ ਬੀ. ਡਬਲਯੂ. ਐੱਫ. ਨੂੰ ਟੂਰਨਾਮੈਂਟ ਰੱਦ ਕਰਨ 'ਤੇ ਪਛਤਾਵਾਂ ਹੈ ਪਰ ਉਹ ਪੂਰੇ ਸਾਲ ਬੈਡਮਿੰਟਨ ਟੂਰਨਾਮੈਂਟ ਸੀਰੀਜ਼ ਦੇ ਸੁਰੱਖਿਅਤ ਆਯੋਜਨ ਦੇ ਲਈ ਵਚਨਬੱਧ ਹੈ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਇਹ ਖਿਡਾਰੀ ਹੋਏ ਬਾਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News