ਪਹਿਲੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਵਾਨੀ ਦੇਵੀ ਦੂਜਾ ਮੁਕਾਬਲਾ ਹਾਰੀ, ਟੋਕੀਓ ਓਲੰਪਿਕ ਤੋਂ ਬਾਹਰ
Monday, Jul 26, 2021 - 10:40 AM (IST)
ਟੋਕੀਓ– ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਨੇ ਆਪਣੇ ਓਲੰਪਿਕ ਡੈਬਿਊ ’ਤੇ ਆਤਮਵਿਸ਼ਵਾਸ ਭਰੀ ਸ਼ੁਰੂਆਤ ਕਰਕੇ ਆਸਾਨੀ ਨਾਲ ਪਹਿਲਾ ਮੈਚ ਜਿੱਤਿਆ ਪਰ ਸੋਮਵਾਰ ਨੂੰ ਦੂਜੇ ਮੈਚ ’ਚ ਚੌਥਾ ਦਰਜਾ ਪ੍ਰਾਪਤ ਮੈਨਨ ਬਰੂਨੇਟ ਤੋਂ ਹਾਰ ਕੇ ਉਹ ਟੋਕੀਓ ਓਲੰਪਿਕ ਤੋਂ ਬਾਹਰ ਹੋ ਗਈ ਹੈ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ’ਚ ਕੋਰੋਨਾ ਦੇ 16 ਨਵੇਂ ਮਾਮਲੇ ਆਏ ਸਾਹਮਣੇ, 3 ਖਿਡਾਰੀ ਵੀ ਸ਼ਾਮਲ
ਭਵਾਨੀ ਦੇਵੀ ਨੂੰ ਮਹਿਲਾਵਾਂ ਦੇ ਨਿੱਜੀ ਸਾਬਰੇ ਦੇ ਦੂਜੇ ਮੈਚ ’ਚ ਰੀਓ ਓਲੰਪਿਕ ਦੇ ਸੈਮੀਫ਼ਾਈਨਲ ’ਚ ਜਗ੍ਹਾ ਬਣਾਉਣ ਵਾਲੀ ਬਰੂਨੇਟ ਤੋਂ 7-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਵਾਨੀ ਦੇਵੀ ਨੇ ਇਸ ਤੋਂ ਪਹਿਲਾਂ ਟਿਊਨੀਸ਼ੀਆ ਦੀ ਨਾਦੀਆ ਅਜੀਜ਼ੀ ਨੂੰ 15-3 ਨਾਲ ਹਰਾ ਕੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ ਸੀ। ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਭਵਾਨੀ ਲਈ ਬਰੁਨੇਟ ਦਾ ਸਾਹਮਣਾ ਕਰਨਾ ਸੌਖਾ ਨਹੀਂ ਸੀ ਪਰ ਫਿਰ ਵੀ ਉਸ ਨੇ ਆਪਣਾ ਜੂਝਾਰੂ ਜਜ਼ਬਾ ਬਣਾਏ ਰੱਖਿਆ ਤੇ ਬਰੂਨੇਟ ਨੂੰ ਸਖ਼ਤ ਚੁਣੌਤੀ ਦਿੱਤੀ ਪਰ ਉਹ ਮੈਚ ਨਾ ਜਿੱਤ ਸਕੀ ਤੇ ਟੋਕੀਓ ਓਲੰਪਿਕ ਤੋਂ ਬਾਹਰ ਹੋ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।