ਸਵਿਸ ਓਪਨ : ਡੈਨਮਾਰਕ ਦੀ ਕੇਜੇਰਸਫੇਲਟ ਨੂੰ ਹਰਾ ਕੇ ਪੀ. ਵੀ. ਸਿੰਧੂ ਪੁੱਜੀ ਦੂਜੇ ਦੌਰ ''ਚ
Friday, Mar 25, 2022 - 11:11 AM (IST)
ਬਾਸੇਲ- ਓਲੰਪਿਕ ਵਿਚ ਦੋ ਵਾਰ ਤਮਗ਼ਾ ਜੇਤੂ ਪੀ. ਵੀ. ਸਿੰਧੂ ਨੇ ਇੱਥੇ ਡੈਨਮਾਰਕ ਦੀ ਲਾਈਨ ਹੋਮਾਰਕ ਕੇਜੇਰਸਫੇਲਟ ਨੂੰ ਸਿੱਧੀਆਂ ਗੇਮਾਂ ਵਿਚ ਹਰਾ ਕੇ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿਚ ਪ੍ਰਵੇਸ਼ ਕੀਤਾ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਦੇਰ ਰਾਤ ਖੇਡੇ ਗਏ ਆਪਣੇ ਪਹਿਲੇ ਗੇੜ ਦੇ ਮੈਚ ਵਿਚ 21-14, 21-12 ਨਾਲ ਸੌਖੀ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਮੈਨੂੰ ਆਪਣੇ ਸੰਨਿਆਸ ਲੈਣ ਦੇ ਫ਼ੈਸਲੇ ਦਾ ਕੋਈ ਦੁਖ ਨਹੀਂ : ਐਸ਼ਲੇ ਬਾਰਟੀ
ਰੀਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਸਿੰਧੂ ਦਾ ਸਾਹਮਣਾ ਦੂਜੇ ਗੇੜ ਵਿਚ ਚੀਨ ਦੀ ਨੇਸਲੀਹਾਨ ਯਿਗਿਤ ਨਾਲ ਹੋਵੇਗਾ। ਅਸ਼ਵਿਨੀ ਪੋਨੱਪਾ ਤੇ ਐੱਨ. ਸਿੱਕੀ ਰੈੱਡੀ ਦੀ ਮਹਿਲਾ ਡਬਲਜ਼ ਜੋੜੀ ਵੀ ਅੱਗੇ ਵਧਣ ਵਿਚ ਸਫ਼ਲ ਰਹੀ। ਉਨ੍ਹਾਂ ਨੇ ਏਲਾਈਨ ਮੂਲਰ ਤੇ ਜੇਨਜੀਰਾ ਸਟੈਡੇਲਮੈਨ ਦੀ ਸਥਾਨਕ ਜੋੜੀ ਨੂੰ ਸਿੱਧੀਆਂ ਗੇਮਾਂ ਵਿਚ 21-15, 21-16 ਨਾਲ ਹਰਾਇਆ।
ਇਹ ਵੀ ਪੜ੍ਹੋ : ਧੋਨੀ ਨੇ ਛੱਡੀ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ, ਦੇਖੋ ਰਿਕਾਰਡ
ਐੱਮ. ਆਰ. ਅਰਜੁਨ ਤੇ ਧਰੁਵ ਕਪਿਲਾ ਦੀ ਮਰਦ ਡਬਲਜ਼ ਜੋੜੀ ਇਸ ਸੁਪਰ 300 ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਫਜਰ ਅਲਫੀਆਨ ਤੇ ਮੁਹੰਮਦ ਰਿਆਨ ਅਰਡੀਆਂਤੋਂ ਦੀ ਇੰਡੋਨੇਸ਼ਿਆਈ ਜੋੜੀ ਹੱਥੋਂ 19-21, 13-21 ਨਾਲ ਹਾਰ ਗਈ। ਲੰਡਨ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇਹਵਾਲ ਤੇ ਕਿਦਾਂਬੀ ਸ਼੍ਰੀਕਾਂਤ ਵੀ ਆਪਣੇ ਸਿੰਗਲਜ਼ ਵਰਗ ਦੇ ਦੂਜੇ ਗੇੜ ਵਿਚ ਪੁੱਜ ਗਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।