ਸਵਿਸ ਆਈਸ ਹਾਕੀ ਸਟਾਰ ਚਾਪੋਤ ਦੀ ਕੋਵਿਡ-19 ਕਾਰਨ ਮੌਤ

Wednesday, Apr 08, 2020 - 11:27 AM (IST)

ਸਵਿਸ ਆਈਸ ਹਾਕੀ ਸਟਾਰ ਚਾਪੋਤ ਦੀ ਕੋਵਿਡ-19 ਕਾਰਨ ਮੌਤ

ਜਿਊਰਿਖ : ਸਵਿਜ਼ਰਲੈਂਡ ਵੱਲੋਂ 100 ਤੋਂ ਜ਼ਿਆਦਾ ਮੈਚ ਖੇਡਣ ਵਾਲੇ ਸਾਬਕਾ ਆਈਸ ਹਾਕੀ ਖਿਡਾਰੀ ਰੋਜਰ ਚਾਪੋਤ ਦੀ ਕੋਵਿਡ-19 ਮਹਾਮਾਰੀ ਕਾਰਨ ਮੌਤ ਹੋ ਗਈ ਹੈ। ਉਹ 79 ਸਾਲਾਂ ਦੇ ਸੀ।

ਕੌਮਾਂਤਰੀ ਆਈਸ ਹਾਕੀ ਮਹਾਸੰਘ (ਆਈ. ਆਈ. ਐੱਚ. ਐੱਫ.) ਨੇ ਕਿਹਾ ਕਿ ਚਾਪੋਤ ਦਾ 2 ਹਫਤਿਆਂ ਪਹਿਲਾਂ ਹਸਪਤਾਲ ਵਿਚ ਇਲਾਜ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹ ਘਰ ਪਰਤ ਆਏ ਸੀ ਪਰ ਇਕ ਅਪ੍ਰੈਲ ਨੂੰ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਐਮਰਜੈਂਸੀ ਵਿਚ ਦਾਖਲ ਕੀਤਾ ਗਿਆ ਸੀ। ਆਈ. ਆਈ. ਐੱਚ. ਐੱਫ. ਨੇ ਕਿਹਾ ਕਿ ਚਾਪੋਤ ਸਵਿਜ਼ਰਲੈਂਡ ਦੇ ਫ੍ਰੈਂਚ ਭਾਸ਼ਾ ਬੋਲਣ ਵਾਲੇ ਇਲਾਕੇ ਦੇ ਰਹਿਣ ਵਾਲੇ ਸੀ ਅਤੇ ਉਸ ਨੂੰ 60 ਦੇ ਦਹਾਕੇ ਦਾ ਸਰਵਸ੍ਰੇਸ਼ਠ ਮਿਡਫੀਲਡਰ ਮੰਨਿਆ ਜਾਂਦਾ ਸੀ।


author

Ranjit

Content Editor

Related News