ਭਾਰਤ ਨੂੰ 4-0 ਨਾਲ ਹਰਾ ਕੇ ਸਵੀਡਨ ਬਣਿਆ ਅੰਡਰ-17 ਮਹਿਲਾ ਫੁੱਟਬਾਲ ਚੈਂਪੀਅਨ

12/21/2019 4:15:44 PM

ਸਪੋਰਟਸ ਡੈਸਕ —ਸਵੀਡਨ ਨੇ ਮੁੰਬਈ 'ਚ ਆਯੋਜਿਤ ਹੋਏ ਅੰਡਰ-17 ਮਹਿਲਾ ਫੁੱਟਬਾਲ ਟੂਰਨਾਮੈਂਟ ਵਿਚ ਮੇਜ਼ਬਾਨ ਭਾਰਤ ਨੂੰ 4-0 ਨਾਲ ਇਕਪਾਸੜ ਅੰਦਾਜ਼ ਵਿਚ ਹਰਾ ਕੇ ਖਿਤਾਬ ਜਿੱਤ ਲਿਆ ਹੈ। ਸਵੀਡਨ ਦੀ ਏਵੇਲਿਨਾ ਡੁਲਜਾਨ ਨੂੰ ਸਭ ਤੋਂ ਬੇਸ਼ਕੀਮਤੀ ਖਿਡਾਰਨ, ਮੋਨਿਕਾ ਬਾਹ ਨੂੰ ਸਭ ਤੋਂ ਵੱਧ ਸਕੋਰਰ ਤੇ ਐਲਿਨ ਸਵਾਨ ਨੂੰ ਸਰਵਸ੍ਰੇਸ਼ਠ ਗੋਲਕੀਪਰ ਐਲਾਨ ਕੀਤਾ ਗਿਆ, ਜਦਕਿ ਭਾਰਤ ਦੀ ਸ਼ਿਲਕੀ ਦੇਵੀ ਨੂੰ ਸਭ ਤੋਂ ਪ੍ਰਤਿਭਾਸ਼ਾਲੀ ਖਿਡਾਰਨ ਚੁਣਿਆ ਗਿਆ।PunjabKesariਇਸ ਮੁਕਾਬਲੇ 'ਚ ਸਵੀਡਿਸ਼ ਟੀਮ ਨੇ ਚੌਥੇ ਮਿੰਟ 'ਚ ਹੀ ਰੂਸੁਲ ਕਾਫਜੀ ਦੇ ਗੋਲ ਨਾਲ ਬੜ੍ਹਤ ਬਣਾਈ। ਕਪਤਾਨ ਇਲਮਾ ਨੇਹਲਾਗੇ ਨੇ 16ਵੇਂ ਮਿੰਟ 'ਚ ਰੂਸੁਲ ਦੀ ਕਾਰਨਰ ਕਿੱਕ 'ਤੇ ਹੇਡਰ ਵਲੋਂ ਗੋਲ ਕਰਕੇ ਸਵੀਡਨ ਨੂੰ 2-0 ਨਾਲ ਅੱਗੇ ਕਰ ਦਿੱਤਾ। ਇਸ ਦੇ 2 ਮਿੰਟ ਬਾਅਦ ਸਵੀਡਨ ਨੇ ਤੀਜਾ ਗੋਲ ਕੀਤਾ। ਉਸ ਦੇ ਵੱਲੋਂ ਇਹ ਗੋਲ ਇਵੇਲਿਨਾ ਦੁਲਜਾਨ ਨੇ ਕੀਤਾ। ਹਾਫ ਟਾਈਮ ਤਕ ਸਵੀਡਨ 3-0 ਤੋਂ ਅੱਗੇ ਸੀ। ਸਵੀਡਨ ਨੂੰ 61ਵੇਂ ਮਿੰਟ 'ਚ ਪੈਨੇਲਟੀ ਮਿਲੀ ਪਰ ਮਾਟਿਲਡਾ ਵਿਨਬਰਗ ਦਾ ਸ਼ਾਟ ਕਰਾਸ ਬਾਰ ਦੇ ਉਪਰੋਂ ਬਾਹਰ ਚੱਲਾ ਗਿਆ ਪਰ ਯੂਰਪੀ ਟੀਮ ਨੇ ਛੇਤੀ ਹੀ ਚੌਥਾ ਗੋਲ ਕਰ ਦਿੱਤਾ। ਇਹ ਗੋਲ ਮੋਨਿਕਾ ਨੇ ਕੀਤਾ।


Related News