ਸਵਾਮੀਨਾਥਨ ਨੇ ਸਿਸਿਲੀਅਨ ਡਿਫੈਂਸ ''ਚ ਘੋਸ਼ ਨੂੰ ਹਰਾਇਆ

11/29/2017 4:50:29 AM

ਅਹਿਮਦਾਬਾਦ— ਦੂਜੇ ਬੋਰਡ 'ਤੇ ਸਾਬਕਾ ਵਿਸ਼ਵ ਜੂਨੀਅਰ ਜੇਤੂ ਪੈਟਰੋਲੀਅਮ ਸਪੋਰਟਸ ਬੋਰਡ ਦੀ ਸੌਮਿਆ ਸਵਾਮੀਨਾਥਨ ਨੇ ਬੰਗਾਲ  ਦੀ ਨਵੀਂ ਖਿਡਾਰਨ ਸਮ੍ਰਿਧਾ ਘੋਸ਼ ਨੂੰ ਕਾਲੇ ਮੋਹਰਿਆਂ ਨਾਲ ਸਿਸਿਲੀਅਨ ਡਿਫੈਂਸ 'ਚ ਹਰਾਇਆ। ਓਪਨਿੰਗ 'ਚ ਬਣਾਈ ਗਈ ਬੜ੍ਹਤ ਨੂੰ ਸੌਮਿਆ ਨੇ ਆਸਾਨ ਜਿੱਤ 'ਚ ਬਦਲ ਲਿਆ। ਤੀਜੇ ਬੋਰਡ 'ਤੇ ਕਾਮਨਵੈਲਥ ਸ਼ਤਰੰਜ 'ਚ ਭਾਰਤ ਦੇ ਵੱਡੇ ਨਾਂ ਤਾਮਿਲਨਾਡੂ ਦੀ ਨੰਧਿਧਾ ਪੀ. ਵੀ. ਤੇ ਐੱਲ. ਆਈ. ਸੀ. ਦੀ ਸਵਾਤੀ ਘਾਟੇ ਦੇ ਮੁਕਾਬਲੇ 'ਚ ਨੰਧਿਧਾ ਨੇ ਸਫੈਦ ਮੋਹਰਿਆਂ ਨਾਲ ਖੇਡਦਿਆਂ ਰਾਏ ਲੋਪੇਜ਼ ਓਪਨਿੰਗ 'ਚ ਉਤਰਾਅ-ਚੜ੍ਹਾਅ ਨਾਲ ਭਰੇ ਇਸ ਮੈਚ 'ਚ ਇਥੇ ਜਿੱਤ ਦਰਜ ਕੀਤੀ। ਸਵਾਤੀ ਨੂੰ ਆਪਣੇ ਰਾਜਾ ਦੀ ਕਮਜ਼ੋਰ ਸਥਿਤੀ ਦੀ ਵਜ੍ਹਾ ਨਾਲ ਪਿਆਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਚੌਥੇ ਬੋਰਡ 'ਤੇ ਮੀਨਾਕਸ਼ੀ ਸੁਬਰਾਮਣੀਅਮ ਨੇ ਬਾਲਾ ਕਨੱਪਾ 'ਤੇ, ਜਦਕਿ 5ਵੇਂ ਬੋਰਡ 'ਤੇ ਮਹਾਰਾਸ਼ਟਰ ਦੀ ਸਾਕਸ਼ੀ ਚਿਤਲਾਂਗੇ ਨੇ ਉਸੇ ਸੂਬੇ ਦੀ ਸ੍ਰਸ਼ਠੀ ਪਾਂਡੇ ਨੂੰ ਹਰਾਇਆ। ਇਕ ਹੋਰ ਮਹੱਤਵਪੂਰਨ ਮੁਕਾਬਲੇ 'ਚ ਪੀ. ਐੱਸ. ਪੀ. ਬੀ. ਦੀ ਮੈਰੀ ਗੋਮਸ ਨੂੰ ਏਅਰ ਇੰਡੀਆ ਦੀ ਭਗਤੀ ਕੁਲਕਰਨੀ ਨੇ ਹਾਰ ਦਾ ਸਵਾਦ ਚਖਾਇਆ।


Related News