ਭਾਰਤੀ ਹਾਕੀ ਟੀਮ ਲਈ ਵੱਡੀ ਰਾਹਤ, ਨਹੀਂ ਹੋਵੇਗੀ ਐੱਸ.ਵੀ. ਸੁਨੀਲ ਦੀ ਸਰਜਰੀ

10/13/2018 1:39:39 PM

ਨਵੀਂ ਦਿੱਲੀ—ਆਪਣੇ ਸਟਾਰ ਖਿਡਾਰੀ ਐੱਸ.ਵੀ. ਸੁਨੀਲ ਦੀ ਸੱਟ ਤੋਂ ਪਰੇਸ਼ਾਨ ਭਾਰਤੀ ਹਾਕੀ ਟੀਮ ਨੂੰ ਵੱਡੀ ਰਾਹਤ ਮਿਲੀ ਹੈ। ਸੁਨੀਲ ਦੇ ਵਰਲਡ ਕੱਪ 'ਚ ਖੇਡਣ ਦੀਆਂ ਉਮੀਦਾਂ ਕਾਇਮ ਹਨ। ਦਿੱਲੀ 'ਚ ਡਾਕਟਰ ਦੀ ਸਲਾਹ ਲੈਣ ਆਏ ਐੱਸ.ਵੀ. ਸੁਨੀਲ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਸੱਟ ਨੂੰ ਸਰਜਰੀ ਦੀ ਜ਼ਰੂਰਤ ਨਹੀਂ ਹੈ। ਮਾਹਿਰ ਡਾਕਟਰ ਅਨੰਤ ਜੋਸ਼ੀ ਨੇ ਸੁਨੀਲ ਲਈ ਦੋ ਹਫਤਿਆਂ ਦਾ ਰੀਹੈਬੀਲੇਸ਼ਨ ਪਲਾਨ ਬਣਾਇਆ ਹੈ, ਸੁਨੀਲ ਦਿੱਲੀ 'ਚ ਰਹਿ ਕੇ ਇਹ ਰੀਹੈਬੀਲੇਸ਼ਨ ਕਰਣਗੇ। ਇਸ ਖੂਬਰ ਨਾਲ ਕੋਚ ਹਰਿੰਦਰ ਸਿੰਘ ਨਾਲ ਪੂਰੀ ਟੀਮ ਨੂੰ ਚੈਨ ਦਾ ਸਾਹ ਆਇਆ ਹੈ ਜੋ ਇਸ ਨੂੰ ਲੈ ਕੇ ਪਰੇਸ਼ਾਨੀ ਨਾਲ ਜੂਝ ਰਹੇ ਸਨ।

भारतीय हॉकी टीम के लिए बड़ी राहत, नहीं होगी एस वी सुनील की सर्जरी

ਇਸ ਮਹੀਨੇ ਓਮਾਨ 'ਚ ਹੋਣ ਵਾਲੇ ਏਸ਼ੀਅਨ ਚੈਂਪੀਅਨਜ਼ ਟ੍ਰਾਫੀ ਤੋਂ ਪਹਿਲਾਂ ਭੁਵਨੇਸ਼ਵਰ 'ਚ ਚੱਲ ਰਹੇ ਨੈਸ਼ਨਲ ਕੈਂਪ ਦੌਰਾਨ ਸੁਨੀਲ ਨੂੰ ਖੱਬੇ ਪੈਰ 'ਚ ਸੱਟ ਲੱਗ ਗਈ ਅਤੇ ਇਸ ਤੋਂ ਬਾਅਦ ਏਸ਼ੀਅਨ ਚੈਂਪੀਅਨਜ਼ ਟ੍ਰਾਫੀ ਤੋਂ ਵੀ ਸੁਨੀਲ ਨੂੰ ਆਰਾਮ ਦਿੱਤਾ ਗਿਆ ਸੀ, ਸੁਨੀਲ ਨੂੰ ਅਜੇ ਵੀ ਫਿਸਲਨ ਭਰੇ ਨਵੇਂ ਟਰਫ 'ਤੇ ਅਧਿਕ ਤੇਜ਼ੀ ਨਾਲ ਨਾ ਦੌੜਣ ਦੀ ਸਲਾਹ ਦਿੱਤੀ ਗਈ ਸੀ, ਪਰ ਟ੍ਰੇਨਿੰਗ ਦੌਰਾਨ ਉਨ੍ਹਾਂ ਦੇ ਸਿਪ੍ਰੰਟ ਦੇ ਅੰਤ 'ਚ ਰਿਵਰਸ ਹਿਟ ਲੈਣ ਦੀ ਕੋਸ਼ਿਸ਼ 'ਚ ਉਨ੍ਹਾਂ ਦਾ ਗੋਢਾ ਟਰਫ ਨਾਲ ਟਕਰਾ ਗਿਆ। ਅਗਲੇ ਮਹੀਨੇ 28 ਨਵੰਬਰ ਤੋਂ ਸ਼ੁਰੂ ਹੋ ਰਹੇ ਹਾਕੀ ਵਿਸ਼ਵ ਕੱਪ 'ਚ ਭਾਰਤ ਦੇ ਅਭਿਆਨ ਲਊ ਨਾਰਟਕ ਦੇ ਇਸ ਸਟਾਰ ਫਾਰਵਰਡ ਦਾ ਅਹਿਮ ਰੋਲ ਸਮਝਿਆ ਜਾ ਰਿਹਾ ਹੈ, ਸੁਨੀਲ ਕੋਲ 200 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਚਾਂ ਦਾ ਅਨੁਭਵ ਹੈ ਅਤੇ ਉਹ ਆਕਾਸ਼ਦੀਪ ਦੇ ਨਾਲ ਭਾਰਤੀ ਅਟੈਕ ਨੂੰ ਮਜ਼ਬੂਤੀ ਦਿੰਦੇ ਹਨ।


Related News