WFI ਤੋਂ ਮੁਅੱਤਲੀ ਹਟਾਈ ਜਾ ਸਕਦੀ ਹੈ, ਸਿਰਫ ਇੱਕ ਸ਼ਰਤ ਨੂੰ ਸਵੀਕਾਰ ਕਰਨਾ ਹੋਵੇਗਾ

Tuesday, Oct 17, 2023 - 02:50 PM (IST)

ਮੁੰਬਈ— ਯੂਨਾਈਟਿਡ ਵਰਲਡ ਰੈਸਲਿੰਗ (ਯੂ.ਡਬਲਿਊ.ਡਬਲਯੂ.) ਨੇ ਡਬਲਯੂ.ਐੱਫ.ਆਈ. (ਭਾਰਤੀ ਕੁਸ਼ਤੀ ਮਹਾਸੰਘ) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਭਾਰਤੀ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਨਾਲ ਜੁੜੇ ਲੰਬਿਤ ਮਾਮਲੇ 'ਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਜੇਕਰ ਖਿਡਾਰੀ ਉਨ੍ਹਾਂ ਤੱਕ ਪਹੁੰਚ ਕਰਨਗੇ ਤਾਂ ਉਹ 'ਖਿਡਾਰੀਆਂ ਦੀ ਗੱਲ ਸੁਣਗੇ'। UWW ਦੇ ਮੁਖੀ ਨੇਨਾਦ ਲਾਲੋਵਿਚ ਨੇ ਸੋਮਵਾਰ ਨੂੰ ਇਹ ਗੱਲਾਂ ਕਹੀਆਂ।

ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਏਸ਼ੀਆਈ ਖੇਡਾਂ ਦੀ ਸੋਨ ਜੇਤੂ ਵਿਨੇਸ਼ ਫੋਗਾਟ ਸਮੇਤ ਸੱਤ ਪਹਿਲਵਾਨਾਂ ਨੇ ਦੋਸ਼ ਲਾਇਆ ਸੀ ਕਿ ਬ੍ਰਿਜ ਭੂਸ਼ਣ ਨੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਦਿੱਲੀ ਪੁਲਿਸ ਨੇ 15 ਜੂਨ ਨੂੰ ਛੇ ਵਾਰ ਦੇ ਸੰਸਦ ਮੈਂਬਰ ਦੇ ਖਿਲਾਫ ਵੱਖ-ਵੱਖ ਜਿਨਸੀ ਅਪਰਾਧਾਂ ਦੇ ਦੋਸ਼ਾਂ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ : LA ਓਲੰਪਿਕ 2028 'ਚ ਸ਼ਾਮਲ ਕੀਤਾ ਗਿਆ ਕ੍ਰਿਕਟ, PM ਮੋਦੀ ਨੇ ਕੀਤਾ ਸਵਾਗਤ

ਇਸ ਦੌਰਾਨ, UWW ਨੇ ਨਿਰਧਾਰਤ ਸਮਾਂ ਹੱਦ ਦੇ ਅੰਦਰ ਚੋਣਾਂ ਨਾ ਕਰਵਾਉਣ ਲਈ WFI ਨੂੰ ਵੀ ਮੁਅੱਤਲ ਕਰ ਦਿੱਤਾ। ਲਾਲੋਵਿਚ ਨੇ ਇੱਥੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 141ਵੇਂ ਸੈਸ਼ਨ ਦੇ ਮੌਕੇ 'ਤੇ ਕਿਹਾ ਕਿ ਪਹਿਲਵਾਨਾਂ ਦੇ ਵਿਰੋਧ ਦੌਰਾਨ ਜੋ ਵੀ ਹੋਇਆ ਅਸੀਂ ਉਸ 'ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਆਪਣੇ ਖਿਡਾਰੀਆਂ ਦੀ ਤੰਦਰੁਸਤੀ ਨੂੰ ਲੈ ਕੇ ਚਿੰਤਤ ਹਾਂ। ਇਸ ਵਿੱਚ ਮੁਅੱਤਲੀ ਦੀਆਂ ਸੰਭਾਵਨਾਵਾਂ ਵੀ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਹੁਣ ਭਾਰਤੀ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਅਸੀਂ ਇਸ ਵਿੱਚ ਦਖਲ ਨਹੀਂ ਦੇਵਾਂਗੇ। ਅਸੀਂ ਉਦੋਂ ਹੀ ਦਖਲ ਦੇਵਾਂਗੇ ਜੇਕਰ ਪਹਿਲਵਾਨ ਕਿਸੇ ਕਾਰਨ ਕਰਕੇ ਸਾਡੇ ਨਾਲ ਦੁਬਾਰਾ ਸੰਪਰਕ ਕਰਨਗੇ। ਅਸੀਂ ਖਿਡਾਰੀਆਂ ਦੀਆਂ ਆਵਾਜ਼ਾਂ ਸੁਣਦੇ ਹਾਂ। ਉਨ੍ਹਾਂ ਕਿਹਾ ਕਿ ਚੋਣਾਂ ਹੁੰਦੇ ਹੀ ਡਬਲਯੂ. ਐਫ. ਆਈ. ਦੀ ਮੁਅੱਤਲੀ ਹਟਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਚੋਣਾਂ ਹੁੰਦੇ ਹੀ ਮੁਅੱਤਲੀ ਹਟਾਉਣ ਦੀ ਸਭ ਤੋਂ ਵੱਧ ਖੁਸ਼ੀ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News