ਇਸ ਪਾਕਿ ਖਿਡਾਰੀ ''ਤੇ ਟੁੱਟਿਆ ਮੁਸ਼ਕਲਾਂ ਦਾ ਪਹਾੜ, ਵਾਪਸ ਕਰਨੀ ਹੋਵੇਗੀ ਕਾਂਟਰੈਕਟ ਦੀ ਰਕਮ

03/01/2020 1:02:46 PM

ਸਪੋਰਟਸ ਡੈਸਕ— ਪਾਕਿਸਤਾਨੀ ਬੱਲੇਬਾਜ਼ ਉਮਰ ਅਕਮਲ ਜਿਸ ਦੇ ਖਿਲਾਫ ਸਪਾਟ ਫਿਕਸਿੰਗ ਮਾਮਲੇ ਦੀ ਜਾਣਕਾਰੀ ਦੇਣ 'ਚ ਅਸਫਲ ਰਹਿਣ ਦੀ ਵਜ੍ਹਾ ਕਰਕੇ ਐਂਟੀ-ਕ੍ਰਪਸ਼ਨ ਯੂਨਿਟ ਵਲੋਂ ਜਾਂਚ ਕੀਤੀ ਜਾ ਰਹੀ ਹੈ, ਇਸ ਦੌਰਾਨ ਉਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਹੁਣ ਅਕਮਲ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ) ਵਲੋਂ ਮਿਲੀ ਐਡਵਾਂਸ ਪੇਮੈਂਟ ਨੂੰ ਵਾਪਸ ਕਰਨ ਨੂੰ ਕਿਹਾ ਗਿਆ ਹੈ। ਆਧਿਕਾਰਤ ਸੂਤਰਾਂ ਮੁਤਾਬਕ ਉਮਰ ਨੂੰ ਲੀਗ ਦੇ ਹੋਰਾਂ ਖਿਡਾਰੀਆਂ ਦੀ ਤਰ੍ਹਾਂ ਪੀ. ਐੱਸ. ਐੱਲ. 'ਚ ਕਵੇਟਾ ਗਲੈਡਿਏਟਰਸ ਦਾ ਪ੍ਰਤੀਨਿਧਤਾ  ਕਰਨ ਲਈ ਕੁਲ ਕਾਂਟ੍ਰੈਕਟ ਰਾਸ਼ੀ ਦਾ 70 ਫ਼ੀਸਦੀ ਦਾ ਭੁਗਤਾਨ ਕੀਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਹੁਣ ਅਕਮਲ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ ਰਾਸ਼ੀ ਵਾਪਸ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਉਹ ਜਾਂਚ ਪੂਰੀ ਹੋਣ ਤੱਕ ਪੀ. ਐੱਸ. ਐੱਲ ਅਤੇ ਹੋਰ ਸਾਰੇ ਕ੍ਰਿਕਟ ਮੈਚਾਂ 'ਚ ਨਹੀਂ ਖੇਡ ਸਕੇਗਾ।PunjabKesari
ਸੂਤਰਾਂ ਮੁਤਾਬਕ ਪੀ. ਐੱਸ. ਐੱਲ 'ਚ ਸਾਰੇ ਖਿਡਾਰੀਆਂ ਨੂੰ ਭੁਗਤਾਨ ਪੀ. ਸੀ. ਬੀ. ਕਰਦਾ ਹੈ। ਨਿਯਮਾਂ ਮੁਤਾਬਕ ਸਾਰੇ ਵਿਦੇਸ਼ੀ ਅਤੇ ਮਕਾਮੀ ਖਿਡਾਰੀਆਂ ਨੂੰ ਟੂਰਨਾਮੈਂਟ ਤੋਂ ਪਹਿਲਾਂ 70 ਫ਼ੀਸਦੀ ਰਕਮ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਬਾਕੀ 30 ਫ਼ੀਸਦੀ ਰਾਸ਼ੀ ਦਾ ਭੁਗਤਾਨ ਟੂਰਨਾਮੈਂਟ ਦੇ ਖ਼ਤਮ ਹੁੰਦੇ ਹੀ ਕਰ ਦਿੱਤਾ ਜਾਂਦਾ ਹੈ। 

ਸੂਤਰਾਂ ਨੇ ਦੱਸਿਆ ਚੈੱਕ ਪੀ. ਸੀ. ਬੀ. ਵਲੋਂ ਸਾਰਿਆਂ ਖਿਡਾਰੀਆਂ ਨੂੰ ਦਿੱਤੇ ਜਾਂਦੇ ਹਨ ਜਿਸ ਦੇ ਨਾਲ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਾਰਿਆਂ ਖਿਡਾਰੀਆਂ ਤੱਕ ਪੂਰੀ ਰਕਮ ਪਹੁੰਚ ਗਈ ਹੈ। ਇਸ ਤੋਂ ਬਾਅਦ ਬੋਰਡ ਉਹ ਰਕਮ ਫ੍ਰੈਂਚਾਇਜ਼ੀ ਟੀਮਾਂ ਦੇ ਸ਼ੇਅਰ 'ਚੋਂ ਐਡਜਸਟ ਕਰ ਲੈਂਦਾ ਹੈ। ਸਾਰਿਆਂ ਖਿਡਾਰੀਆਂ ਦੇ ਕਾਂਟ੍ਰੈਕਟ ਦੀ ਰਕਮ ਨੂੰ ਪੀ. ਸੀ. ਬੀ. ਡਾਇਰੈਕਟ ਹੈਂਡਲ ਕਰਦਾ ਹੈ। ਜਿਸ ਦੇ ਨਾਲ ਕਿ ਸਾਰਿਆਂ ਖਿਡਾਰੀਆਂ ਨੂੰ ਸਮੇਂ ਤੇ ਉਨ੍ਹਾਂ ਦਾ ਪੈਸਾ ਮਿਲ ਜਾਵੇ। ਦੂਜੇ ਪਾਸੇ ਉਮਰ ਆਪਣੇ 'ਤੇ ਲੱਗੇ ਸਾਰਿਆਂ ਦੋਸ਼ਾਂ ਨੂੰ ਖਾਰਜ ਕਰ ਚੁੱਕਾ ਹ। ਉਸ 'ਤੇ ਪੀ. ਐੱਸ. ਐੱਲ. ਮੈਚ 'ਚ ਸਪਾਟ ਫਿਕਸਿੰਗ ਲਈ ਹਾਮੀ ਭਰਨ ਦਾ ਇਲਜ਼ਾਮ ਹੈ। ਉਮਰ ਦੇ ਕਰੀਬੀ ਇਕ ਸੂਤਰ ਨੇ ਦੱਸਿਆ ਹੈ ਕਿ ਉਸ ਨੇ ਇਕ ਵੱਡੇ ਵਕੀਲ ਨੂੰ ਇਸ ਦੇ ਲਈ ਨਿਯੁਕਤ ਕੀਤਾ ਹੈ।


Related News