ਰਾਸ਼ਟਰਮੰਡਲ ਖੇਡਾਂ 2022: ਜੂਡੋ 'ਚ ਸੁਸ਼ੀਲਾ ਦੇਵੀ ਨੇ ਜਿੱਤਿਆ ਚਾਂਦੀ ਦਾ ਤਮਗਾ

Monday, Aug 01, 2022 - 10:29 PM (IST)

ਰਾਸ਼ਟਰਮੰਡਲ ਖੇਡਾਂ 2022: ਜੂਡੋ 'ਚ ਸੁਸ਼ੀਲਾ ਦੇਵੀ ਨੇ ਜਿੱਤਿਆ ਚਾਂਦੀ ਦਾ ਤਮਗਾ

ਸਪੋਰਟਸ ਡੈਸਕ : ਜੂਡੋ ਦੇ 48 ਕਿਲੋਗ੍ਰਾਮ ਦੇ ਫਾਈਨਲ 'ਚ ਭਾਰਤ ਦੀ ਸੁਸ਼ੀਲਾ ਦੇਵੀ ਲਿਕਮਬਾਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਨੂੰ ਚਾਂਦੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ। ਫਾਈਨਲ 'ਚ ਸੁਸ਼ੀਲਾ ਦਾ ਸਾਹਮਣਾ ਦੱਖਣੀ ਅਫਰੀਕਾ ਦੀ ਮਾਈਕਲ ਵਾਈਟਬੋਈ ਨਾਲ ਸੀ, ਜਿਸ ਨੇ ਗੋਲਡ 'ਤੇ ਕਬਜ਼ਾ ਜਮਾਇਆ। ਦੋਵਾਂ ਖਿਡਾਰੀਆਂ ਵਿਚਾਲੇ 4 ਮਿੰਟ 25 ਸਕਿੰਟ ਤੱਕ ਮੁਕਾਬਲਾ ਚੱਲਿਆ। ਮੈਚ ਦੌਰਾਨ ਦੋਵਾਂ ਖਿਡਾਰੀਆਂ ਨੂੰ ਪੈਨਲਟੀ ਵਜੋਂ 2-2 ਅੰਕ ਮਿਲੇ, ਜਿਸ ਤੋਂ ਬਾਅਦ ਗੋਲਡਨ ਅੰਕ ਰਾਹੀਂ ਫ਼ੈਸਲਾ ਕੀਤਾ ਗਿਆ। ਦੱਖਣੀ ਅਫਰੀਕਾ ਦੀ ਮਾਈਕਲ ਵਾਈਟਬੋਈ ਨੇ ਵਾਜ਼ਾ-ਆਰੀ ਸਕੋਰਿੰਗ ਦੇ ਤਹਿਤ 1 ਅੰਕ ਦੇ ਨਾਲ ਸੋਨ ਤਮਗਾ ਜਿੱਤਿਆ।


author

Mukesh

Content Editor

Related News