ਟ੍ਰਾਇਲ ਮੁਕਾਬਲਾ ਜਿੱਤ ਕੇ ਸੁਸ਼ਿਲ ਨੇ ਹਾਸਲ ਕੀਤੀ ਵਰਲਡ ਚੈਂਪੀਅਨਸ਼ਿਪ ਦੀ ਟਿਕਟ

08/20/2019 4:32:33 PM

ਸਪੋਰਸਟ ਡੈਸਕ— ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਵਰਲਡ ਕੁਸ਼ਤੀ ਮੁਕਾਬਲੇ ਲਈ ਮੰਗਲਵਾਰ ਨੂੰ ਇੱਥੇ ਆਈ. ਜੀ. ਸਪੋਟਰਸ ਕੰਪਲੈਕਸ ਦੇ ਕੇ. ਡੀ. ਜਾਧਵ ਕੁਸ਼ਤੀ ਸਟੇਡੀਅਮ 'ਚ ਆਯੋਜਿਤ 74 ਕਿ.ਗ੍ਰਾ ਵਰਗ ਦਾ ਟ੍ਰਾਇਲ ਜਿੱਤ ਲਿਆ ਪਰ ਇਸ ਟ੍ਰਾਇਲ 'ਤੇ ਅਖੀਰ 'ਚ ਵਿਵਾਦ ਦੀ ਪਰਛਾਵਾ ਪੈ ਗਿਆ। ਸੁਸ਼ੀਲ ਦੇ 74 ਕਿ. ਗ੍ਰਾ ਭਾਰ ਵਰਗ ਦਾ ਟ੍ਰਾਇਲ ਪਿਛਲੇ ਮਹੀਨੇ 26 ਜੁਲਾਈ ਨੂੰ ਹੋਣਾ ਸੀ ਪਰ ਉਨ੍ਹਾਂ ਦੇ ਦੋ ਵਿਰੋਧੀ ਪਹਿਲਵਾਨਾਂ ਦੇ ਅਨਫਿਟ ਹੋਣ ਕਾਰਨ ਇਸ ਟ੍ਰਾਇਲ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਇਹ ਟ੍ਰਾਇਲ ਅੱਜ ਆਯੋਜਿਤ ਹੋਇਆ ਜਿਸ 'ਚ ਸੁਸ਼ੀਲ ਨੇ ਬੇਹੱਦ ਸਖਤ ਮੁਕਾਬਲੇ 'ਚ ਹਰਿਆਣੇ ਦੇ ਜਿਤੇਂਦਰ ਨੂੰ 4-2 ਨਾਲ ਹਰਾ ਕੇ ਵਰਲਡ ਚੈਂਪੀਅਨਸ਼ਿਪ ਦੀ ਟਿਕਟ ਹਾਸਲ ਕਰ ਲਈ।PunjabKesari
ਸੁਸ਼ੀਲ ਨੇ ਪਹਿਲਾਂ ਰਾਊਂਡ 'ਚ 4-0 ਦੀ ਬੜ੍ਹਤ ਬਣਾ ਲਈ ਸੀ ਪਰ ਦੂਜੇ ਰਾਊਂਡ 'ਚ ਮੁਕਾਬਲਾ ਕਾਫ਼ੀ ਸਖਤ ਰਿਹਾ। ਪਰ ਆਖਿਰ 'ਚ ਸੁਸ਼ੀਲ ਨੇ 4-2 ਨਾਲ ਇਹ ਮੁਕਾਬਲਾ ਜਿੱਤ ਲਿਆ। ਇਹ ਮੁਕਾਬਲਾ ਹਾਰਨ ਤੋਂ ਬਾਅਦ ਜਿਤੇਂਦਰ ਕਾਫ਼ੀ ਨਰਾਜ਼ ਆਏ ਜਦ ਕਿ ਉਨ੍ਹਾਂ ਦੇ ਕੋਚ ਜੈਵੀਰ ਨੇ ਦੋਸ਼ ਲਾਇਆ ਕਿ ਰੈਫਰੀ ਨੇ ਮੁਕਾਬਲੇ ਦੇ ਦੌਰਾਨ ਫਾਊਲਜ਼ ਨੂੰ ਨਜ਼ਰਅੰਦਾਜ ਕੀਤਾ. ਦਰਅਸਲ ਦੂਜਾ ਰਾਊਂਡ ਸ਼ੁਰੂ ਹੁੰਦੇ ਹੀ ਜਿਤੇਂਦਰ ਦੀ ਅੱਖ 'ਚ ਸੱਟ ਲੱਗ ਗਈ ਸੀ ਜਿਸ ਦੇ ਨਾਲ ਉਨ੍ਹਾਂ ਨੇ ਮੈਡੀਕਲ ਟਾਈਮ ਆਊਟ ਲਿਆ। ਦੂੱਜੇ ਰਾਉਂਡ 'ਚ ਜਿਤੇਂਦਰ ਦੀ ਕੂਹਣੀ 'ਚ ਦੋ ਵਾਰ ਸੱਟ ਲਗੀ ਜਦ ਕਿ ਸੁਸ਼ੀਲ ਦੀ ਨੱਕ ਚੋਂ ਦੋ ਵਾਰ ਖੂਨ ਵੀ ਨਿਕਲਿਆ। ਜਿਤੇਂਦਰ ਦੇ ਕੋਚ ਨੇ ਦੋਸ਼ ਲਾਇਆ ਕਿ ਸੁਸ਼ੀਲ ਨੇ ਜਾਣ ਬੁੱਝ ਕੇ ਮੈਡੀਕਲ ਟਾਈਮ ਆਊਟ ਲੈ ਰਹੇ ਸਨ ਤਾਂ ਕਿ ਉਹ ਆਪਣੇ ਆਪ ਨੂੰ ਤਾਜ਼ਾ ਰੱਖ ਸਕੇ। 

ਹਾਲਾਂਕਿ ਸੁਸ਼ੀਲ ਨੇ ਮੁਕਾਬਲੇ ਤੋਂ ਬਾਅਦ ਪੱਤਰਕਾਰਾਂ ਤੋਂ ਕਿਹਾ, ''ਕੁਸ਼ਤੀ ਦੇ ਮੁਕਾਬਲਿਆਂ 'ਚ ਅਜਿਹਾ ਕਈ ਵਾਰ ਹੋ ਜਾਂਦਾ ਹੈ ਕਿ ਤੁਹਾਨੂੰ ਸੱਟ ਲੱਗ ਜਾਂਦੀ ਹੈ। ਕੋਈ ਵੀ ਪਹਿਲਵਾਨ ਜਾਣ ਬੁੱਝ ਕੇ ਅਜਿਹਾ ਨਹੀਂ ਕਰਦਾ ਹੈ। ਜਿਤੇਂਦਰ ਚੰਗਾ ਪਹਿਲਵਾਨ ਹੈ ਅਤੇ ਉਹ ਮੇਰੇ ਛੋਟੇ ਭਰਾ ਵਰਗਾ ਹੈ। ਮੈਂ ਹੁਣੇ ਉਸ ਨੂੰ ਵਧਾਈ ਦੇ ਕੇ ਆਇਆ ਹਾਂ ਕਿ ਉਸ ਨੇ ਕਾਫ਼ੀ ਚੰਗਾ ਮੁਕਾਬਲਾ ਕੀਤਾ ਅਤੇ ਉਸ 'ਚ ਭਵਿੱਖ ਲਈ ਕਾਫ਼ੀ ਸੰਭਾਵਨਾਵਾਂ ਹਨ।


Related News