ਵੱਡਾ ਖ਼ੁਲਾਸਾ : ਸੁਸ਼ੀਲ ਕੁਮਾਰ ਦੇ ਹੱਥਾਂ ’ਚ ਛੱਤਰਸਾਲ ਸਟੇਡੀਅਮ ਦਾ ਕੰਟਰੋਲ, ਕੀਤਾ ਜਾਂਦਾ ਹੈ ਤੰਗ-ਪਰੇਸ਼ਾਨ

05/11/2021 6:03:52 PM

ਸਪੋਰਟਸ ਡੈਸਕ— ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ’ਤੇ ਪਹਿਲਵਾਨ ਦੇ ਕਤਲ ਦਾ ਦੋਸ਼ ਹੈ ਤੇ ਉਸ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਇਸੇ ਦਰਮਿਆਨ ਸੁਸ਼ੀਲ ਨਾਲ ਜੁੜਿਆ ਇਕ ਹੋਰ ਖ਼ੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਛੱਤਰਸਾਲ ਸਟੇਡੀਅਮ ਦਾ ਸਾਰਾ ਕੰਟਰੋਲ ਸੁਸ਼ੀਲ ਕੁਮਾਰ ਦੇ ਹੱਥਾਂ ’ਚ ਹੈ ਤੇ ਉਸ ਦੀ ਨਾ ਮੰਨਣ ਵਾਲਿਆਂ ਨੂੰ ਉਹ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ।
ਇਹ ਵੀ ਪੜ੍ਹੋ : 51 ਸਾਲ ਦੀ ਉਮਰ ’ਚ ਸ਼ੇਨ ਵਾਰਨ ਵਧਾ ਰਹੇ ਹਨ ਇਸ ਅਦਾਕਾਰਾ ਨਾਲ ਨਜ਼ਦੀਕੀਆਂ, ਦੇ ਰਹੇ ਹਨ ਇਹ ਵੱਡਾ ਆਫ਼ਰ

ਭਾਰਤ ਦੇ ਸੁਸ਼ੀਲ, ਯੋਗੇਸ਼ਵਰ ਤੇ ਬਜਰੰਗ ਤੇ ਹੁਣ ਟੋਕੀਓ ਲਈ ਕੁਆਲੀਫ਼ਾਈ ਕਰਨ ਚੁੱਕੇ ਰਵੀ ਦਾਹੀਆ ਤੇ ਦੀਪਕ ਪੂਨੀਆ ਜਿਹੇ ਪਹਿਲਵਾਨ ਦੇਣ ਵਾਲੇ ਛੱਤਰਸਾਲ ਸਟੇਡੀਅਮ ਦੇ ਸੂਤਰ ਨੇ ਦੱਸਿਆ ਕਿ ਯੋਗੇਸ਼ਵਰ ਤੇ ਬਜਰੰਗ ਜਿਹੇ ਮੰਨੇ-ਪ੍ਰਮੰਨੇ ਪਹਿਲਵਾਨ ਇੱਥੋਂ ਜਾ ਚੁੱਕੇ ਹਨ ਕਿਉਂਕਿ ਗੱਲ ਨਾ ਮੰਨਣ ਕਾਰਨ ਸੁਸ਼ੀਲ ਦੇ ਸਮੂਹ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਸੁਸ਼ੀਲ ਦੇ ਕੋਚ ਤੇ ਸੁਹਰੇ ਏਸ਼ੀਆਈ ਖੇਡ 1982 ਦੇ ਚੈਂਪੀਅਨ ਸਤਪਾਲ ਸਿੰਘ 2016 ਤਕ ਸਟੇਡੀਅਮ ਦੇ ਇੰਚਾਰਜ ਸਨ ਪਰ ਇਸ ਤੋਂ ਬਾਅਦ ਉਹ ਨਿਰਦੇਸ਼ਕ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ।

PunjabKesariਸੂਤਰ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਦੇ ਦੌਰਾਨ ਕਿਹਾ, ਸੁਸ਼ੀਲ ਨੂੰ ਇਸ ਤੋਂ ਬਾਅਦ ਓ. ਐੱਸ. ਡੀ. ਨਿਯੁਕਤ ਕੀਤਾ ਗਿਆ ਸੀ ਤੇ ਮੰਨਿਆ ਜਾ ਰਿਹਾ ਸੀ ਕਿ ਇਹ ਸਟੇਡੀਅਮ ਨੂੰ ਪਰਿਵਾਰ ਦੀ ਗਿ੍ਰਫ਼ਤ ’ਚ ਰੱਖਣ ਲਈ ਕੀਤਾ ਗਿਆ। ਸੂਤਰ ਨੇ ਕਿਹਾ, ‘ਇੱਥੇ ਸੁਸ਼ੀਲ ਸਾਰੇ ਫ਼ੈਸਲੇ ਲੈਂਦੇ ਸਨ। ਜੇਕਰ ਤੁਸੀਂ ਉਸ ਦੀ ਗੱਲ ਨਹੀਂ ਸੁਣਦੇ ਜਾਂ ਉਸ ਦੇ ਸੁਝਾਅ ਮੁਤਾਬਕ ਕੰਮ ਨਹੀਂ ਕਰਦੇ ਤਾਂ ਉਹ ਹੌਲੇ-ਹੌਲੇ ਤੁਹਾਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਸੀ।’’ ਉਨ੍ਹਾਂ ਕਿਹਾ, ‘‘ਲੋਕ ਕੁਝ ਵੀ ਕਹਿਣ ਤੋਂ ਡਰਦੇ ਹਨ। ਉਹ ਕਰੀਅਰ ਬਣਾਉਣ ਆਉਂਦੇ ਹਨ, ਰਾਜਨੀਤੀ ’ਚ ਸ਼ਾਮਲ ਹੋਣ ਲਈ ਨਹੀਂ। ਇਸ ਲਈ ਸਟੇਡੀਅਮ ਦੀ ਰਾਜਨੀਤੀ ’ਚ ਸ਼ਾਮਲ ਹੋਣ ਨਾਲੋਂ ਸੌਖਾ ਉਨ੍ਹਾਂ ਨੂੰ ਇਸ ਨੂੰ ਛੱਡ ਕੇ ਜਾਣਾ ਲਗਦਾ ਹੈ।
ਇਹ ਵੀ ਪੜ੍ਹੋ : BCCI ਦੀ ਖਿਡਾਰੀਆਂ ਨੂੰ ਸਖ਼ਤ ਚਿਤਾਵਨੀ, ਇਸ ਕਾਰਨ ਇੰਗਲੈਂਡ ਦੌਰੇ ਤੋਂ ਕੀਤੇ ਜਾ ਸਕਦੇ ਹਨ ਬਾਹਰ

ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਦਿੱਲੀ ਦੇ ਛੱਤਰਸਾਲ ਸਟੇਡੀਅਮ ’ਚ ਪਹਿਲਵਾਨਾਂ ਦੇ ਦੋ ਧੜਿਆਂ ਦਰਮਿਆਨ ਵਿਵਾਦ ਨੇ ਖ਼ੂਨੀ ਝੜਪ ਦਾ ਰੂਪ ਲੈ ਲਿਆ ਸੀ ਜਿਸ ’ਚ 5 ਪਹਿਲਵਾਨ ਜ਼ਖ਼ਮੀ ਹੋਏ ਸਨ। ਇਸ ਦੌਰਾਨ ਇਕ ਪਹਿਲਵਾਨ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਪੁਲਸ ਅੱਗੇ ਕਤਲ ਦਾ ਮਾਮਲਾ ਦਰਜ ਕਰਾਇਆ ਸੀ ਤੇ ਮਾਮਲੇ ’ਚ ਸੁਸ਼ੀਲ ਕੁਮਾਰ ਦਾ ਨਾਂ ਵੀ ਸ਼ਾਮਲ ਹੈ। ਪਰ ਉਹ ਇਸ ਘਟਨਾ ਤੋਂ ਬਾਅਦ ਫ਼ਰਾਰ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News