ਭਾਰਤ ਦੇ ਕਾਮਨਵੈਲਥ ਖੇਡਾਂ ਦੇ ਬਾਈਕਾਟ ''ਤੇ ਸੁਸ਼ੀਲ ਕੁਮਾਰ ਨੇ ਕੀਤੀ ਇਹ ਅਪੀਲ

08/01/2019 3:16:16 PM

ਸਪੋਰਟਸ ਡੈਸਕ— ਓਲੰਪਿਕ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਬੁੱਧਵਾਰ ਨੂੰ ਖੇਡ ਮੰਤਰਾਲਾ ਅਤੇ ਭਾਰਤੀ ਓਲੰਪਿਕ ਸੰਘ ਤੋਂ 2022 'ਚ ਕਾਮਨਵੈਲਥ ਖੇਡਾਂ ਦਾ ਬਾਈਕਾਟ ਨਾ ਕਰਨ ਦੀ ਅਪੀਲ ਕੀਤੀ ਹੈ। ਖ਼ਬਰਾਂ ਮੁਤਾਬਕ ਏ.ਐੱਨ.ਆਈ. ਨੂੰ ਬਿਆਨ ਦਿੰਦੇ ਹੋਏ ਸੁਸ਼ੀਲ ਨੇ ਕਿਹਾ, ''ਇਹ ਸੱਚ ਹੈ ਕਿ ਅਸੀਂ ਰਾਸ਼ਟਰਮੰਡਲ ਖੇਡਾਂ 'ਚ ਸ਼ੂਟਿੰਗ ਤਮਗਾ ਜਿੱਤਦੇ ਹਾਂ ਅਤੇ ਇਹ (ਸ਼ੂਟਿੰਗ ਨੂੰ ਛੱਡਕੇ) ਸਾਨੂੰ ਸਕੋਰ ਬੋਰਡ 'ਚ ਹੇਠਾਂ ਕਰ ਦੇਵੇਗਾ। ਪਰ ਅਸੀਂ ਬਾਕੀ ਖੇਡਾਂ 'ਚ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਅਸੀਂ ਹੋਰਨਾਂ ਖੇਡਾਂ 'ਤੇ ਵੀ ਧਿਆਨ ਦੇ ਕੇ ਤਮਗੇ ਦੀ ਕਮੀ ਨੂੰ ਪੂਰਾ ਕਰ ਸਕਦੇ ਹਾਂ। ਮੈਂ ਖੇਡ ਮੰਤਰਾਲਾ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਤੋਂ ਇਸ ਦੀ ਸਮੀਖਿਆ ਕਰਨ ਦੀ ਬੇਨਤੀ ਕਰਦਾ ਹਾਂ।''
PunjabKesari
ਜਾਣੋ ਕੀ ਹੈ ਪੂਰਾ ਮਾਮਲਾ
ਬਰਮਿੰਘਮ 'ਚ ਹੋਣ ਵਾਲੇ ਕਾਮਨਵੈਲਥ ਖੇਡ 2022 'ਚ ਸ਼ੂਟਿੰਗ ਸ਼ਾਮਲ ਨਹੀਂ ਹੋਵੇਗੀ। ਇਸ ਤੋਂ ਨਾਰਾਜ਼ ਭਾਰਤ ਇਨ੍ਹਾਂ ਖੇਡਾਂ ਦੇ ਬਾਈਕਾਟ 'ਤੇ ਵਿਚਾਰ ਕਰ ਰਿਹਾ ਹੈ। ਭਾਰਤੀ ਓਲੰਪਿਕ ਸੰਘ (ਆਈ. ਓ. ਏ) ਦੇ ਪ੍ਰਧਾਨ ਨਰਿੰਦਰ ਬਤਰਾ ਨੇ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਚਿੱਠੀ ਲਿਖ ਕੇ ਆਗਾਮੀ ਕਾਮਨਵੈਲਥ ਖੇਡਾਂ ਦਾ ਬਾਈਕਾਟ ਕਰਨ ਦੇ ਪ੍ਰਸਤਾਵ 'ਤੇ ਚਰਚਾ ਲਈ ਬੈਠਕ ਦੀ ਮੰਗ ਕੀਤੀ ਹੈ। ਓਲੰਪਿਕ ਸੰਘ ਦੇ ਇਸ ਫੈਸਲੇ ਦੇ ਬਾਅਦ ਭਾਰਤੀ ਐਥਲੀਟ ਵੀ ਦੋ ਧੜਿਆਂ 'ਚ ਵੰਡੇ ਗਏ ਹਨ। ਕੁਝ ਭਾਰਤ ਦੇ ਇਸ ਫੈਸਲਾ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ ਤਾਂ ਕੋਈ ਵਿਰੋਧ 'ਚ ਖੜ੍ਹਾ ਹੈ।


Tarsem Singh

Content Editor

Related News