ਸੁਸ਼ੀਲ ਕੁਮਾਰ ਕੇਸ ’ਚ ਮੀਡੀਆ ਟ੍ਰਾਇਲ ਰੋਕਣ ਸਬੰਧੀ ਪਟੀਸ਼ਨ ਹੋਈ ਖ਼ਾਰਜ

Friday, May 28, 2021 - 06:43 PM (IST)

ਸਪੋਰਟਸ ਡੈਸਕ— ਦਿੱਲੀ ਹਾਈ ਕੋਰਟ ਨੇ ਪਹਿਲਵਾਨ ਸੁਸ਼ੀਲ ਕੁਮਾਰ ਮਾਮਲੇ ’ਚ ਮੀਡੀਆ ਟ੍ਰਾਇਲ ਤੇ ਰਿਪੋਰਟਿੰਗ ਨੂੰ ਰੋਕਣ ਦਾ ਹੁਕਮ ਦੇਣ ਦੀ ਅਪੀਲ ਕਰਨ ਵਾਲੀ ਇਕ ਜਨਹਿਤ ਪਟੀਸ਼ਨ ਨੂੰ ਸ਼ੁੱਕਰਵਾਰ ਨੂੰ ਖ਼ਾਰਜ ਕਰ ਦਿੱਤਾ। ਪਟੀਸ਼ਨਕਰਤਾ ਸ਼੍ਰੀਕਾਂਤ ਪ੍ਰਸਾਦ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਹੀ ਦੋਸ਼ੀ (ਸੁਸ਼ੀਲ ਕੁਮਾਰ) ਨੂੰ ਦੋਸ਼ੀ ਐਲਾਨ ਕੀਤੇ ਜਾਣ ਤੋਂ ਮੀਡੀਆ ਨੂੰ ਰੋਕਣ ਦੀ ਅਪੀਲ ਕੀਤੀ ਸੀ। ਪਟੀਸ਼ਨਕਰਤਾ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਮਾਮਲੇ ’ਚ ਦੋਸ਼ੀ ਦੀ ਨਿੱਜਤਾ ਦੇ ਅਧਿਕਾਰ ਦਾ ਹਨਨ ਕਰਕੇ ਮੀਡੀਆ ਨੂੰ ਹਰੇਕ ਸੂਚਨਾ ਪਹੁੰਚਾਉਣ ਵਾਲੇ ਲੋਕਾਂ ਨੂੰ ਸਾਹਮਣੇ ਲਿਆਉਣ ਲਈ ਇਕ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਜਾਵੇ।
ਇਹ ਵੀ ਪੜ੍ਹੋ : WTC ਫ਼ਾਈਨਲ ਲਈ ICC ਨੇ ਬਣਾਏ ਨਿਯਮ, ਜਾਣੋ ਮੈਚ ਡਰਾਅ ਜਾਂ ਟਾਈ ਹੋਣ ’ਤੇ ਕੀ ਹੋਵੇਗਾ

ਪਟੀਸ਼ਨਕਰਤਾ ਨੇ ਕਿਹਾ ਕਿ ਦੋਸ਼ੀ ਦੇ ਕਰੀਅਰ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਮੀਡੀਆ ਨੂੰ ਹਰੇਕ ਜਾਣਕਾਰੀ ਪਹੁੰਚਾਈ ਜਾ ਰਹੀ ਹੈ। ਮਾਮਲੇ ’ਚ ਸਹਿ-ਪਟੀਸ਼ਨਕਰਤਾ ਦੇ ਤੌਰ ’ਤੇ ਸੁਸ਼ੀਲ ਕੁਮਾਰ ਦੀ ਮਾਂ ਕਮਲਾ ਦੇਵੀ ਦਾ ਨਾਂ ਸਾਹਮਣੇ ਆਇਆ ਹੈ ਪਰ ਸੁਸ਼ੀਲ ਕੁਮਾਰ ਦੇ ਵਕੀਲ ਦਾ ਕਹਿਣਾ ਹੈ ਕਿ ਪਹਿਲਵਾਨ ਦੀ ਮਾਂ ਨੇ ਜਨਹਿੱਤ ਪਟੀਸ਼ਨ ਦਾਇਰ ਕਰਨ ਨੂੰ ਲੈ ਕੇ ਸਹਿਮਤੀ ਨਹੀਂ ਦਿੱਤੀ ਹੈ। 
ਇਹ ਵੀ ਪੜ੍ਹੋ : ਅਸ਼ਵਿਨ ਨੇ ਦਿੱਤਾ ਮਜ਼ੇਦਾਰ ਸੁਝਾਅ, ਬੱਲੇਬਾਜ਼ਾਂ ਨੂੰ ਫ੍ਰੀ ਹਿੱਟ ਵਾਂਗ ਗੇਂਦਬਾਜ਼ਾਂ ਨੂੰ ਵੀ ਮਿਲੇ ਫ੍ਰੀ ਬਾਲ

ਮਾਮਲੇ ’ਚ ਜੱਜ ਡੀ. ਐੱਨ. ਪਟੇਲ ਤੇ ਜੱਜ ਜਿਓਤੀ ਸਿੰਘ ਦੇ ਬੈਂਚ ਨੇ ਕਿਹਾ ਕਿ ਸਾਨੂੰ ਇਸ ਪਟੀਸ਼ਨ ’ਤੇ ਸੁਣਵਾਈ ਦਾ ਕੋਈ ਕਾਰਨ ਨਹੀਂ ਦਿਸਦਾ, ਜੇਕਰ ਕੋਈ ਪੱਖ ਦੁਖੀ ਹੈ ਤਾਂ ਉਹ ਅਦਾਲਤ ਜਾ ਕੇ ਆਪਣੀਆਂ ਸਮੱਸਿਆਵਾਂ ਦਸ ਸਕਦਾ ਹੈ। ਇਸ ਮਾਮਲੇ ਨੂੰ ਜਨਹਿੱਤ ਪਟੀਸ਼ਨ ’ਚ ਨਹੀਂ ਉਠਾਇਆ ਜਾ ਸਕਦਾ। ਜ਼ਿਕਰਯੋਗ ਹੈ ਕਿ ਚਾਰ ਮਈ ਨੂੰ ਇਕ ਫ਼ਲੈਟ ਨੂੰ ਖ਼ਾਲੀ ਕਰਾਉਣ ਨੂੰ ਲੈ ਕੇ ਪਹਿਲਵਾਨਾਂ ਦੇ ਦੋ ਧੜਿਆਂ ’ਚ ਝਗੜਾ ਹੋਇਆ ਜਿਸ ਤੋਂ ਬਾਅਦ ਪਹਿਲਵਾਨ ਸਾਗਰ ਧਨਖੜ ਦੀ ਮੌਤ ਹੋ ਗਈ। ਇਸ ਮਾਮਲੇ ’ਚ ਸੁਸ਼ੀਲ ਕੁਮਾਰ (38) ਮੁੱਖ ਦੋਸ਼ੀ ਹੈ ਜੋ ਫ਼ਿਲਹਾਲ ਪੁਲਸ ਹਿਰਾਸਤ ’ਚ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News