ਸੂਰਯਵੰਸ਼ੀ ਦਾ ਧਮਾਲ, ਭਾਰਤ ਨੇ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
Saturday, Jun 28, 2025 - 12:53 AM (IST)

ਸਪੋਰਟਸ ਡੈਸਕ–ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਉਤਸ਼ਾਹਿਤ ਨੌਜਵਾਨ ਵੈਭਵ ਸੂਰਯਵੰਸ਼ੀ (48), ਅਭਿਗਿਆਨ ਕੁੰਡੂ (ਅਜੇਤੂ 45) ਤੇ ਆਯੂਸ਼ ਮਹਾਤ੍ਰੇ (21) ਨੇ ਇੱਥੇ ਗੇਂਦਬਾਜ਼ਾਂ ਦੀ ਚੰਗੀ ਗੇਂਦਬਾਜ਼ੀ ਤੋਂ ਬਾਅਦ ਬੱਲੇ ਨਾਲ ਧਮਾਲ ਮਚਾਇਆ, ਜਿਸ ਨਾਲ ਭਾਰਤ ਨੇ ਅੰਡਰ-19 ਦੌਰੇ ਦੇ ਪਹਿਲੇ ਵਨ ਡੇ ਵਿਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ।
ਭਾਰਤੀ ਗੇਂਦਬਾਜ਼ਾਂ ਕਨਿਸ਼ਕ ਚੌਹਾਨ (20 ਦੌੜਾਂ ’ਤੇ 3 ਵਿਕਟਾਂ) ਤੇ ਮੁਹੰਮਦ ਏਨਾਨ (37 ਦੌੜਾਂ ’ਤੇ 2 ਵਿਕਟਾਂ), ਆਰ. ਐੱਸ.ਅੰਬਰੀਸ਼ (24 ਦੌੜਾਂ ’ਤੇ 2 ਵਿਕਟਾਂ) ਤੇ ਹੈਨਿਲ ਪਟੇਲ (41 ਦੌੜਾਂ ’ਤੇ 2 ਵਿਕਟਾਂ) ਦੇ ਨਾਲ ਮਿਲ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦੀ ਬਦੌਲਤ ਇੰਗਲੈਂਡ ਦੀ ਟੀਮ 42.2 ਓਵਰਾਂ ਵਿਚ 174 ਦੌੜਾਂ ’ਤੇ ਸਿਮਟ ਗਈ। ਭਾਰਤ ਨੇ ਇਹ ਮੈਚ 24 ਓਵਰਾਂ ਵਿਚ ਿਜੱਤ ਲਿਆ ਤੇ 5 ਮੈਚਾਂ ਦੀ ਲੜੀ ਵਿਚ ਬੜ੍ਹਤ ਬਣਾ ਲਈ। 14 ਸਾਲਾ ਸੂਰਯਵੰਸ਼ੀ ਨੇ 18 ਗੇਂਦਾਂ ਵਿਚ 48 ਦੌੜਾਂ ਬਣਾਈਆਂ।