ਸੁਰਿੰਦਰ ਦੇ 4 ਵਿਸ਼ਵ ਰਿਕਰਾਡ, ਮੁਕੇਸ਼ ਨੇ ਵੀ ਜਿੱਤਿਆ ਸੋਨਾ

10/07/2019 7:16:56 PM

ਬਰਲਿਨ— ਭਾਰਤ ਦੇ ਸੁਰਿੰਦਰ ਸਿੰਘ ਨੇ ਜਰਮਨੀ ਵਿਚ ਖਤਮ ਹੋਈ ਦੋ-ਦਿਨਾ ਵਰਲਡ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਆਪਣੇ ਦਮਖਮ ਦਾ ਜਲਵਾ ਦਿਖਾਉਂਦਿਆਂ 4 ਵਿਸ਼ਵ ਰਿਕਰਾਡ ਬਣਾ ਦਿੱਤੇ ਜਦਕਿ ਚਾਰ ਵਾਰ ਦੇ ਵਰਲਡ ਚੈਂਪੀਅਨ ਮੁਕੇਸ਼ ਸਿੰਘ ਨੇ ਵੀ ਸੋਨਾ ਜਿੱਤਿਆ । ਸੁਰਿੰਦਰ ਨੇ ਕੁਲ 4 ਸੋਨ ਤਮਗੇ, 1 ਚਾਂਦੀ ਤੇ ਟੂਰਨਾਮੈਂਟ ਦੇ ਬੈਸਟ ਲਿਫਟਰ ਦਾ ਐਵਾਰਡ ਵੀ ਜਿੱਤਿਆ।

PunjabKesari

4 ਵਾਰ ਦੇ ਵਿਸ਼ਵ ਚੈਂਪੀਅਨ ਮੁਕੇਸ਼ ਸਿੰਘ ਨੇ ਕੌਮਾਂਤਰੀ ਕੋਚ ਦ੍ਰੋਣਾਚਾਰੀਆ ਭੁਪਿੰਦਰ ਧਵਨ ਦੀ ਤਜਰਬੇਕਾਰ ਕੋਚਿੰਗ ਵਿਚ ਸੋਨਾ ਜਿੱਤਿਆ ਤੇ ਬੈਂਚਪ੍ਰੈੱਸ ਵਿਚ ਆਪਣਾ ਬੈਸਟ ਪ੍ਰਦਰਸ਼ਨ ਦਿਖਾਉਂਦਿਆਂ 225 ਕਿ. ਗ੍ਰਾ. ਭਾਰ ਚੁੱਕ ਕੇ  ਆਪਣਾ ਨਵਾਂ ਰਿਕਾਰਡ ਬਣਾਇਆ। ਇਕ ਹੋਰ ਭਾਰਤੀ ਲਿਫਟਰ ਮਨਪ੍ਰੀਤ ਸਿੰਘ ਨੇ 100 ਕਿ. ਗ੍ਰਾ. ਵਿਚ 1 ਸੋਨਾ ਤੇ 1 ਚਾਂਦੀ ਤਮਗਾ ਜਿੱਤਿਆ। ਨਿਰਪਾਲ ਸਿੰਘ ਨੇ 110 ਕਿ. ਗ੍ਰਾ. ਭਾਰ ਵਰਗ ਵਿਚ  2 ਚਾਂਦੀ ਤੇ 1 ਕਾਂਸੀ ਤਮਗਾ ਆਪਣੇ ਨਾਂ ਕੀਤਾ।


Related News