ਰੈਨਾ ''ਤੇ ਭੜਕੇ CSK ਦੇ ਮਾਲਕ ਸ੍ਰੀਨਿਵਾਸਨ, ਕਿਹਾ- 11 ਕਰੋੜ ਰੁਪਏ ਗੁਆ ਰਹੇ ਹੋ

08/31/2020 2:15:06 PM

ਸਪੋਰਟਸ ਡੈਕਸ : ਸੁਰੇਸ਼ ਰੈਨਾ ਦੇ ਆਈ.ਪੀ.ਐੱਲ. ਛੱਡ ਕੇ ਜਾਣ ਨਾਲ ਚੇਨਈ ਸੁਪਰ ਕਿੰਗਜ਼ ਦੇ ਮਾਲਕ ਐੱਨ. ਸ੍ਰੀਨਿਵਾਸਨ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਨੇ ਸਾਫ਼ ਕੀਤਾ ਹੈ ਕਿ ਰੈਨਾ ਦੇ ਇਸ ਤਰ੍ਹਾਂ ਜਾਣ ਨਾਲ ਸਾਰੇ ਹੈਰਾਨ ਹਨ ਪਰ ਧੋਨੀ ਨੇ ਸਭ ਸੰਭਾਲ ਲਿਆ ਹੈ। ਸ੍ਰੀਨਿਵਾਸਨ ਨੇ ਕਿਹਾ ਕਿ 'ਮੈਨੂੰ ਲੱਗਦਾ ਹੈ ਕਿ ਸੁਰੇਸ਼ ਰੈਨਾ ਵਾਪਸ ਆਉਣਾ ਚਾਹੁੰਣਗੇ। ਸੀਜ਼ਨ ਸ਼ੁਰੂ ਨਹੀਂ ਹੋਇਆ ਹੈ ਅਤੇ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ (11 ਕਰੋੜ) ਗੁਆ ਰਹੇ ਹਨ। ਉਨ੍ਹਾਂ ਨੂੰ ਇਹ ਨਹੀਂ ਮਿਲਣਗੇ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਦਾਦਾਗਿਰੀ: ਜਨਾਨੀ ਨੂੰ ਫ਼ੋਨ ਕਰ ਗ਼ਲਤ ਕੰਮ ਲਈ ਮਜ਼ਬੂਰ ਕਰਦਾ ਸੀ ਮੁਨਸ਼ੀ,ਸਕਰੀਨ ਸ਼ਾਟ ਹੋਏ ਵਾਇਰਲ

ਸ੍ਰੀਨਿਵਾਸਨ  ਨੇ ਕਿਹਾ ਕਿ 'ਮੈਂ ਧੋਨੀ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਜੇਕਰ ਹੋਰ ਖਿਡਾਰੀ ਵੀ ਕੋਰੋਨਾ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਵੀ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਵੀਡੀਓ ਕਾਲ ਜਾਰੀਏ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਸਾਰਿਆਂ ਨੂੰ ਸੁਰੱਖਿਅਤ ਰਹਿਣ ਲਈ ਕਿਹਾ। ਆਊਟਲੁੱਕ ਨੂੰ ਦਿੱਤੇ ਇੰਟਰਵਿਊ 'ਚ ਸ੍ਰੀਨਿਵਾਸਨ ਨੇ ਕਿਹਾ ਕਿ ਰੈਨਾ ਜਦੋਂ ਤੋਂ ਦੁਬਈ ਆਏ ਹਨ ਉਹ ਨਵੀਂਆਂ-ਨਵੀਂਆਂ ਚੀਜ਼ਾਂ ਲਈ ਸ਼ਿਕਾਇਤ ਕਰਦੇ ਰਹੇ ਹਨ। ਸ੍ਰੀਨਿਵਾਸਨ ਨੇ ਇਹ ਵੀ ਕਿਹਾ ਕਿ ਰੈਨਾ ਨੇ ਸਿਰ 'ਤੇ ਸਫ਼ਲਤਾ ਚੜ੍ਹ ਗਈ ਹੈ। ਰੈਨਾ ਐਪੀਸੋਡ ਤੋਂ ਟੀਮ ਉਭਰ ਚੁੱਕੀ ਹੈ। ਮੈਂ ਸਮਝਦਾ ਹਾਂ ਕਿ ਜੇਕਰ ਤੁਸੀਂ ਖ਼ੁਸ਼ ਨਹੀਂ ਹੋ ਤਾਂ ਵਾਪਸ ਚਲੇ ਜਾਓ। ਮੈਂ ਕਿਸੇ 'ਤੇ ਦਬਾਅ ਨਹੀਂ ਪਾ ਰਿਹਾ। ਕਦੇ-ਕਦੇ ਕਾਮਯਾਬੀ ਤੁਹਾਡੇ ਸਿਰ 'ਤੇ ਚੜ੍ਹ ਜਾਂਦੀ ਹੈ। 

ਇਹ ਵੀ ਪੜ੍ਹੋ :  ਐੱਲ.ਓ.ਸੀ 'ਤੇ ਸ਼ਹੀਦ ਹੋਇਆ ਨਾਇਬ ਸੂਬੇਦਾਰ, ਪੁੱਤ ਬੋਲਿਆ- ਵੱਡਾ ਹੋ ਫ਼ੌਜੀ ਬਣ ਕੇ ਲਵਾਂਗਾ ਪਿਤਾ ਦੀ ਮੌਤ ਦਾ ਬਦਲਾ

ਸ੍ਰੀਨਿਵਾਸਨ ਨੇ ਕਿਹਾ ਕਿ 'ਸੀਐੱਨਕੇ ਇਕ ਪਰਿਵਾਰ ਦੀ ਤਰ੍ਹਾਂ ਹੈ ਅਤੇ ਸਾਰੇ ਸੀਨੀਅਰ ਕ੍ਰਿਕਟਰਾਂ ਨੇ ਇਸ 'ਚ ਰਹਿਣਾ ਸਿੱਖਿਆ ਹੈ। ਜੇਕਰ ਤੁਸੀਂ ਕਿਸੇ ਗੱਲ 'ਤੇ ਅੜ੍ਹੇ ਹੋ ਜਾਂ ਕਿਸੇ ਗੱਲ ਤੋਂ ਨਾਖ਼ੁਸ਼ ਹੋ ਤਾਂ ਵਾਪਸ ਜਾਓ। ਖ਼ਬਰਾਂ ਇਹ ਵੀ ਆਈਆਂ ਹਨ ਕਿ ਜਦੋਂ ਰੈਨਾ ਦੁਬਈ ਆਏ ਸੀ ਤਾਂ ਉਹ ਹੋਟਲ ਦੇ ਕਮਰੇ ਤੋਂ ਨਾਖ਼ੁਸ਼ ਸੀ ਅਤੇ ਉਹ ਕੋਰੋਨਾ ਨੂੰ ਲੈ ਕੇ ਕਠੋਰ ਪ੍ਰੋਟੋਕਾਲ ਚਾਹੁੰਦੇ ਸੀ। ਉਹ ਧੋਨੀ ਦੀ ਤਰ੍ਹਾਂ ਕਮਰਾ ਚਾਹੁੰਦੇ ਸੀ।


Baljeet Kaur

Content Editor

Related News